ਨਵੀਂ ਦਿੱਲੀ- ਗੂਗਲ ਦੁਨੀਆ ਦਾ ਸਭ ਤੋਂ ਵੱਡਾ ਸਰਚ ਪਲੇਟਫਾਰਮ ਹੈ, ਜੋ ਇਨ੍ਹੀਂ ਦਿਨੀਂ ਭਾਰਤ ਵਿੱਚ ਹੋ ਰਹੇ ਮਹਾਕੁੰਭ ਤਿਉਹਾਰ ਦੀ ਭਗਤੀ ਵਿੱਚ ਡੁੱਬਿਆ ਹੋਇਆ ਹੈ। ਦਰਅਸਲ, ਯੂਪੀ ਦੇ ਪ੍ਰਯਾਗਰਾਜ ਵਿੱਚ ਮਹਾਕੁੰਭ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਲੋਕ ਹਿੱਸਾ ਲੈਣ ਲਈ ਆ ਰਹੇ ਹਨ। ਇਸ ਮੌਕੇ ਨੂੰ ਖਾਸ ਬਣਾਉਣ ਲਈ ਗੂਗਲ ਨੇ ਇੱਕ ਜਾਦੂਈ ਟੂਲ ਲਾਂਚ ਕੀਤਾ ਹੈ। ਜੇਕਰ ਤੁਸੀਂ ਗੂਗਲ 'ਤੇ ਮਹਾਕੁੰਭ ਸਰਚ ਕਰੋਗੇ ਤਾਂ ਫੁੱਲਾਂ ਦੀ ਵਰਗਾਂ ਹੋਣ ਲੱਗੇਗੀ ਯਾਨੀ ਤੁਹਾਡੀ ਪੂਰੀ ਸਕਰੀਨ ਗੁਲਾਬ ਦੀਆਂ ਪੱਤੀਆਂ ਨਾਲ ਭਰ ਜਾਵੇਗੀ। ਨਾਲ ਹੀ ਤੁਸੀਂ ਇਸ ਫੋਟੋ ਨੂੰ ਕਿਸੇ ਨਾਲ ਵੀ ਸਾਂਝਾ ਕਰ ਸਕਦੇ ਹੋ।
ਇਹ ਵੀ ਪੜ੍ਹੋ- ਕਿਰਾਏਦਾਰ ਨੇ ਖ਼ਾਲੀ ਕੀਤਾ ਮਕਾਨ, ਮਾਲਕ ਨੇ 6 ਮਹੀਨੇ ਬਾਅਦ ਕਮਰਾ ਖੋਲ੍ਹਿਆ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ
ਇਸ ਲਈ ਤੁਹਾਨੂੰ ਆਪਣੇ ਮੋਬਾਇਲ ਫੋਨ ਜਾਂ ਫਿਰ ਡੈਸਕਟਾਪ 'ਤੇ ਸਰਚ ਐਪ ਗੂਗਲ ਨੂੰ ਓਪਨ ਕਰਨਾ ਹੋਵੇਗਾ। ਇਸ ਤੋਂ ਬਾਅਦ ਉਸ 'ਤੇ ਹਿੰਦੀ, ਅੰਗਰੇਜੀ ਜਾਂ ਕਿਸੇ ਵੀ ਭਾਸ਼ਾ 'ਚ ਮਹਾਕੁੰਭ ਲਿਖੋ। ਮਹਾਕੁੰਭ ਲਿਖਣ ਦੇ ਕੁਝ ਹੀ ਸਕਿੰਟਾਂ ਬਾਅਦ ਸਕਰੀਨ 'ਤੇ ਗੁਲਾਬ ਦੀਆਂ ਪੱਤੀਆਂ ਦੀ ਵਰਖਾ ਹੋਣ ਲੱਗੇਗੀ। ਨਾਲ ਹੀ ਹੇਠਾਂ ਤੁਹਾਨੂੰ ਸਕਰੀਨ 'ਤੇ ਤਿੰਨ ਆਪਸ਼ਨ ਦਿਸਣਗੇ। ਇਨ੍ਹਾਂ 'ਚੋਂ ਪਹਿਲੇ ਆਪਸ਼ਨ 'ਤੇ ਕਲਿੱਕ ਕਰਕੇ ਗੁਲਾਬ ਦੀਆਂ ਪੱਤੀਆਂ ਦੇ ਡਿੱਗਣ ਨੂੰ ਰੋਕਿਆ ਜਾ ਸਕਦਾ ਹੈ, ਜਦੋਂਕਿ ਦੂਜੇ ਯਾਨੀ ਵਿਚਕਾਰਲੇ ਆਪਸ਼ਨ 'ਤੇ ਟਾਈਪ ਕਰਕੇ ਜ਼ਿਆਦਾ ਗਿਣਤੀ 'ਚ ਗੁਲਾਬ ਦੀਆਂ ਪੱਤੀਆਂ ਦੀ ਵਰਖਾ ਜ਼ਿਆਦਾ ਹੋਣ ਲੱਗੇਗੀ। ਉਥੇ ਹੀ ਤੀਜੇ ਆਪਸ਼ਨ 'ਤੇ ਟਾਈਪ ਕਰਕੇ ਉਸ ਗੁਲਾਬੀ ਸਕਰੀਨ ਨੂੰ ਕਿਸੇ ਦੇ ਨਾਲ ਸਾਂਝਾ ਕੀਤਾ ਜਾ ਸਕੇਗਾ। ਇਹ ਲਿੰਕ ਫਾਰਮ 'ਚ ਕਿਸੇ ਦੇ ਨਾਲ ਸਾਂਝਾ ਹੋ ਜਾਵੇਗਾ।
ਇਹ ਵੀ ਪੜ੍ਹੋ- ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ, ਵਿਦਿਆਰਥਣਾਂ ਦੀਆਂ ਕਮੀਜ਼ਾਂ ਲੁਹਾ ਇਸ ਹਾਲਤ 'ਚ ਭੇਜਿਆ ਘਰ
ਦਿੱਲੀ ਹਵਾਈ ਅੱਡੇ 'ਤੇ 1.41 ਕਰੋੜ ਰੁਪਏ ਦਾ ਸੋਨਾ ਜ਼ਬਤ, ਦੋਸ਼ੀ ਜੋੜਾ ਗ੍ਰਿਫ਼ਤਾਰ
NEXT STORY