ਮੁੰਬਈ— ਇੱਥੋਂ ਦੇ ਸੀ.ਐੱਸ.ਟੀ. ਅਤੇ ਚਰਚਗੇਟ ਰੇਲਵੇ ਸਟੇਸ਼ਨ 'ਚ ਸ਼ੁੱਕਰਵਾਰ ਦੇਰ ਰਾਤ ਅਧਿਕਾਰੀਆਂ ਦੇ ਹੱਥ-ਪੈਰ ਉਸ ਸਮੇਂ ਫੁੱਲ ਗਏ, ਜਦੋਂ ਰੇਲ ਮੰਤਰੀ ਪੀਊਸ਼ ਗੋਇਲ ਅਚਾਨਕ ਉੱਥੇ ਦੌਰਾਨ ਕਰਨ ਪੁੱਜ ਗਏ। ਗੋਇਲ ਬਿਨਾਂ ਕਿਸੇ ਰੌਲੇ-ਰੱਪੇ ਦੇ ਉੱਥੇ ਪੁੱਜੇ ਅਤੇ ਪਬਲਿਕ ਟਾਇਲਟ ਤੋਂ ਲੈ ਕੇ ਹੋਰ ਸਹੂਲਤਾਂ ਦਾ ਨਿਰੀਖਣ ਕੀਤਾ। ਗੋਇਲ ਦੇ ਦੌਰੇ ਨੂੰ ਗੁਪਤ ਰੱਖਿਆ ਗਿਆ ਸੀ, ਇੱਥੇ ਤੱਕ ਕਿ ਰੇਲਵੇ ਦੇ ਕਈ ਵੱਡੇ ਅਧਿਕਾਰੀ ਵੀ ਇਸ ਤੋਂ ਅਣਜਾਣ ਰਹੇ ਅਤੇ ਅਗਲੀ ਸਵੇਰ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ। ਦੇਰ ਰਾਤ ਅਚਾਨਕ ਗੋਇਲ ਨੂੰ ਆਪਣੇ ਵਿਚ ਦੇਖ ਛੱਤਰਪਤੀ ਸ਼ਾਹੂਜੀ ਮਹਾਰਾਜ ਟਰਮਿਨਸ 'ਚ ਮੌਜੂਦ ਯਾਤਰੀ ਵੀ ਹੈਰਾਨ ਰਹਿ ਗਏ।
ਗੋਇਲ ਸਾਦੇ ਕੱਪੜਿਆਂ 'ਚ ਮਹਿਰੂਨ ਰੰਗ ਦੀ ਟੀ-ਸ਼ਰਟ ਅਤੇ ਸਫੇਦ ਰੰਗ ਦੀ ਪੈਂਟ ਪਾ ਕੇ ਸਟੇਸ਼ਨ ਪੁੱਜੇ ਅਤੇ ਪੂਰੇ ਸਟੇਸ਼ਨ ਦਾ ਦੌਰਾ ਕੀਤਾ। ਉੱਥੇ ਮੌਜੂਦ ਕਈ ਲੋਕਾਂ ਨੇ ਗੋਇਲ ਨਾਲ ਫੋਟੋ ਵੀ ਖਿੱਚਵਾਈ। ਉੱਥੇ ਲੋਕਾਂ ਨੇ ਗੋਇਲ ਦੇ ਇਸ ਔਚਕ ਦੌਰੇ 'ਤੇ ਖੁਸ਼ੀ ਜ਼ਾਹਰ ਕੀਤੀ। ਗੋਇਲ ਨੂੰ ਇਸ ਤਰ੍ਹਾਂ ਇਕੱਲੇ ਆਉਂਦਾ ਦੇਖ ਉੱਥੇ ਤਾਇਨਾਤ ਸੁਰੱਖਿਆ ਕਰਮਚਾਰੀ ਵੀ ਹੈਰਾਨ ਰਹਿ ਗਏ ਅਤੇ ਸਾਰੇ ਉਨ੍ਹਾਂ ਕੋਲ ਆ ਗਏ। ਜ਼ਿਕਰਯੋਗ ਹੈ ਕਿ ਰੇਲ ਮੰਤਰੀ ਐਲਫਿੰਸਟਨ ਰੋਡ ਰੇਲਵੇ ਸਟੇਸ਼ਨ 'ਚ ਪੁੱਲ ਕੋਲ ਭੱਜ-ਦੌੜ ਮਚਣ ਦੇ ਬਾਅਦ ਤੋਂ ਲਗਾਤਾਰ ਇੱਥੇ ਚੱਲ ਰਹੇ ਨਿਰਮਾਣ ਕੰਮ ਦਾ ਜਾਇਜ਼ਾ ਲੈ ਰਹੇ ਹਨ।
ਸਿਹਤ ਮੰਤਰੀ ਨੇ ਸਿਹਤ ਕਰਮਚਾਰੀਆਂ ਨਾਲ ਕੀਤੀ ਗੱਲਬਾਤ, ਹੜਤਾਲ ਹੋਈ ਖਤਮ
NEXT STORY