ਨਵੀਂ ਦਿੱਲੀ- ਇਕ ਵਾਇਰਲ ਵੀਡੀਓ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਇਹ ਮਾਮਲਾ ਦਿੱਲੀ ਤੋਂ ਬੈਂਗਲੁਰੂ ਜਾ ਰਹੀ ਫਲਾਈਟ ਦਾ ਹੈ। ਇਸ ਫਲਾਈਟ 'ਚ ਇਕ ਜਨਾਨੀ ਨੇ ਬੱਚੇ ਨੂੰ ਜਨਮ ਦਿੱਤਾ, ਜਿਸ ਦਾ ਜ਼ਮੀਨ 'ਤੇ ਉਤਰਦੇ ਹੀ ਏਅਰਪੋਰਟ ਸਟਾਫ਼ ਨੇ ਤਾੜੀਆਂ ਨਾਲ ਜ਼ੋਰਦਾਰ ਸਵਾਗਤ ਕੀਤਾ। ਇਹ ਸਭ ਜਹਾਜ਼ ਦੇ ਬਿਹਤਰੀਨ ਕਰੂ ਮੈਂਬਰਾਂ ਕਾਰਨ ਹੀ ਮੁਮਕਿਨ ਹੋਇਆ ਹੈ। ਸੋਸ਼ਲ ਮੀਡੀਆ 'ਤੇ ਇਸ ਦੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ।
ਇਸ ਵੀਡੀਓ ਨੂੰ 26 ਹਜ਼ਾਰ ਤੋਂ ਵੱਧ ਵਿਊਜ਼ ਅਤੇ 1.6 ਹਜ਼ਾਰ ਲਾਈਕਸ ਮਿਲ ਚੁਕੇ ਹਨ। ਰਿਪੋਰਟਸ ਅਨੁਸਾਰ,''ਬੱਚੇ ਦਾ ਜਨਮ ਦਿੱਲੀ-ਬੈਂਗਲੁਰੂ ਫਲਾਈਟ ਨੰਬਰ 6ਈ 122 ਦੇ ਰਸਤੇ 'ਚ ਹੋਇਆ, ਜੋ ਸ਼ਾਮ 7.30 ਵਜੇ ਬੈਂਗਲੁਰੂ ਏਅਰਪੋਰਟ 'ਤੇ ਪਹੁੰਚੀ।''
ਜੰਮੂ-ਕਸ਼ਮੀਰ ਲਈ 29 ਉਦਯੋਗਿਕ ਇਕਾਈਆਂ ਨੂੰ ਮਨਜ਼ੂਰੀ, ਇੰਨੇ ਕਰੋੜ ਦਾ ਹੋਵੇਗਾ ਨਿਵੇਸ਼
NEXT STORY