ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਇੱਕ ਅਜਿਹੀ ਦਰਦਨਾਕ ਘਟਨਾ ਵਾਪਰੀ, ਜਿਸ ਨਾਲ ਪੂਰੇ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ ਗਿਆ। ਉਕਤ ਇਲਾਕੇ ਵਿਚ ਰਹਿਣ ਵਾਲੇ ਇੱਕ 12 ਸਾਲਾ ਮੁੰਡੇ, ਜੋ ਸਵੇਰੇ ਰੋਜ਼ਾਨਾ ਦੀਂ ਤਰ੍ਹਾਂ ਖੇਡ ਦੇ ਮੈਦਾਨ ਵਿੱਚ ਪਹੁੰਚਿਆ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਤਾ ਲੱਗਾ ਹੈ ਕਿ ਮੈਦਾਨ ਵਿਚ ਜਦੋਂ ਉਸ ਨੂੰ ਦਿਲ ਦਾ ਦੌਰਾ ਪਿਆ, ਉਹ ਅਚਾਨਕ ਜ਼ਮੀਨ 'ਤੇ ਡਿੱਗ ਪਿਆ।
ਪੜ੍ਹੋ ਇਹ ਵੀ : ਕਰ 'ਤਾ ਓਹੀ ਕੰਮ! ਟਰੇਨ ਦੇ AC ਕੋਚ 'ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ
ਇਸ ਘਟਨਾ ਤੋਂ ਬਾਅਦ ਉਸ ਦੇ ਸਾਥੀ ਖਿਡਾਰੀਆਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰ ਉਸਦੀ ਜਾਨ ਬਚਾਉਣ ਵਿੱਚ ਅਸਮਰੱਥ ਰਹੇ। ਜਾਣਕਾਰੀ ਮੁਤਾਬਕ ਛਿੰਦਗੜ੍ਹ ਦੇ ਮੈਦਾਨ ਵਿੱਚ ਐਤਵਾਰ ਸਵੇਰੇ ਬੱਚੇ ਰੋਜ਼ਾਨਾਂ ਦੀ ਤਰ੍ਹਾਂ ਫੁੱਟਬਾਲ ਅਭਿਆਸ ਲਈ ਇਕੱਠੇ ਹੋਏ ਸਨ। ਇਸ ਦੌਰਾਨ ਜਿਵੇਂ ਹੀ 14 ਸਾਲਾ ਮੁਹੰਮਦ ਫੈਜ਼ਲ ਨੇ ਹਲਕੀ ਦੌੜ ਅਤੇ ਵਾਰਮ-ਅੱਪ ਸ਼ੁਰੂ ਕੀਤਾ, ਉਹ ਅਚਾਨਕ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਬੱਚੇ ਅਤੇ ਕੋਚ ਬਿਨਾਂ ਦੇਰੀ ਕੀਤੇ ਉਸਨੂੰ ਛਿੰਦਗੜ੍ਹ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
ਇਸ ਮਾਮਲੇ ਦੇ ਸਬੰਧ ਵਿਚ ਡਾਕਟਰਾਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਦਿਲ ਦੇ ਦੌਰੇ ਦਾ ਜਾਪਦਾ ਹੈ, ਹਾਲਾਂਕਿ ਅੰਤਿਮ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਹੀ ਸਪੱਸ਼ਟ ਹੋਵੇਗਾ। ਬੱਚੇ ਦੀ ਮੌਤ ਦੇ ਬਾਰੇ ਜਦੋਂ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਟੁੱਟ ਗਏ। ਉਹਨਾਂ ਦੇ ਘਰ ਮਾਤਮ ਵਾਲਾ ਮਾਹੌਲ ਪੈਦਾ ਹੋ ਗਿਆ।
ਪੜ੍ਹੋ ਇਹ ਵੀ : ਭਾਰਤ ਦੇ ਇਨ੍ਹਾਂ ਰਾਜਾਂ 'ਚ ਮਿਲਦੀ ਹੈ ਸਭ ਤੋਂ 'ਸਸਤੀ ਸ਼ਰਾਬ', ਕੀਮਤ ਜਾਣ ਉੱਡਣਗੇ ਹੋਸ਼
ਸਵਾਰੀਆਂ ਨਾਲ ਭਰੀਆਂ ਬੱਸਾਂ ਦੀ ਹੋਈ ਆਹਮੋ-ਸਾਹਮਣੇ ਟੱਕਰ ! ਸੜਕ 'ਤੇ ਵਿਛ ਗਈਆਂ ਲਾਸ਼ਾਂ
NEXT STORY