ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਵਿਚ ਰਾਤ ਭਰ ਪਏ ਮੀਂਹ ਮਗਰੋਂ ਵੀਰਵਾਰ ਦੀ ਸਵੇਰ ਨੂੰ ਮੌਸਮ ਸੁਹਾਵਨਾ ਰਿਹਾ ਅਤੇ ਘੱਟ ਤੋਂ ਘੱਟ ਤਾਪਮਾਨ ਘੱਟ ਕੇ 21.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਸਤ ਤੋਂ 4 ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਭਾਰਤ ਮੌਸਮ ਵਿਭਾਗ (IMD) ਨੇ ਕਿਹਾ ਕਿ ਦਿਨ ਵਿਚ ਬੱਦਲ ਛਾਏ ਰਹਿਣ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ।
ਸਵੇਰੇ 8.30 ਵਜੇ ਨਮੀ ਦਾ ਪੱਧਰ 98 ਫੀਸਦੀ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਰਾਸ਼ਟਰੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਸੂਚਕਾਂਕ (AQI) ਸਵੇਰੇ 9 ਵਜੇ 57 ਦਰਜ ਕੀਤਾ ਗਿਆ, ਜੋ 'ਤਸੱਲੀਬਖਸ਼' ਸ਼੍ਰੇਣੀ ਵਿਚ ਆਉਂਦਾ ਹੈ। AQI ਨੂੰ 0 ਤੋਂ 50 ਵਿਚਾਲੇ 'ਚੰਗਾ', 51 ਤੋਂ 100 ਵਿਚਾਲੇ 'ਤਸੱਲੀਬਖਸ਼', 101 ਤੋਂ 200 ਵਿਚਾਲੇ 'ਮੱਧ', 201 ਤੋਂ 300 ਵਿਚਾਲੇ 'ਖਰਾਬ', 301 ਤੋਂ 400 ਵਿਚਾਲੇ 'ਬਹੁਤ ਖਰਾਬ' ਅਤੇ 401 ਤੋਂ 500 ਵਿਚਾਲੇ 'ਗੰਭੀਰ' ਮੰਨਿਆ ਜਾਂਦਾ ਹੈ।
ਹਰਿਆਣਾ 'ਚ ਮੁੜ ਸਰਗਰਮ ਮਾਨਸੂਨ, ਪਿਛਲੇ 24 ਘੰਟਿਆਂ 'ਚ ਹੋਈ 15.9 ਮਿਲੀਮੀਟਰ ਬਾਰਿਸ਼
NEXT STORY