ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ, ਜਿਸ ਕਾਰਨ ਲਾਕ ਡਾਊਨ ਲਾਗੂ ਹੈ। ਜੋ ਇਸ ਵਾਇਰਸ ਦੀ ਲਪੇਟ 'ਚ ਹਨ, ਉਨ੍ਹਾਂ ਦੇ ਬਿਹਤਰ ਇਲਾਜ ਲਈ ਕੇਂਦਰ ਸਰਕਾਰ ਹਰ ਸੰਭਵ ਪ੍ਰਬੰਧ ਕਰ ਰਹੀ ਹੈ। ਮਰੀਜ਼ਾਂ ਦੀ ਵੱਧਦੀ ਗਿਣਤੀ ਅਤੇ ਲਾਕ ਡਾਊਨ ਦੀ ਸਥਿਤੀ ਨੂੰ ਦੇਖਦਿਆਂ ਕੋਈ ਕਮੀ ਨਾ ਆਵੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਤੋਂ ਮਦਦ ਦੀ ਅਪੀਲੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀ ਰਾਹਤ ਫੰਡ (ਪੀ. ਐੱਮ. ਕੇਅਰਸ ਫੰਡ ) ਦਾ ਸ਼ਨੀਵਾਰ ਨੂੰ ਗਠਨ ਕੀਤਾ ਹੈ।
ਨਰਿੰਦਰ ਮੋਦੀ ਨੇ ਲੋਕਾਂ ਨੂੰ ਪੀ. ਐੱਮ. ਕੇਅਰਸ 'ਚ ਦਾਨ ਕਰਨ ਦੀ ਅਪੀਲ ਕੀਤੀ ਹੈ। ਮੋਦੀ ਦੀ ਅਪੀਲ ਤੋਂ ਬਾਅਦ ਦੇਸ਼ ਦੀਆਂ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪੈਸਾ ਦਾਨ ਕਰ ਰਹੀਆਂ ਹਨ। ਨੇਤਾ, ਅਭਿਨੇਤਾ ਤੋਂ ਲੈ ਕੇ ਉਦਯੋਗਪਤੀ ਸਾਰੇ ਆਪਣੇ ਵਲੋਂ ਜਿੰਨਾ ਹੋ ਸਕਦਾ ਹੈ, ਓਨੀ ਮਦਦ ਕਰ ਰਹੇ ਹਨ। ਆਮ ਆਦਮੀ ਵੀ ਦਾਨ ਕਰਨ 'ਚ ਪਿੱਛੇ ਨਹੀਂ ਹੈ, ਆਪਣੀ ਸਹੂਲਤ ਦੇ ਹਿਸਾਬ ਨਾਲ ਦਾਨ ਕਰ ਰਿਹਾ ਹੈ।
ਇਸ ਤਹਿਤ ਇਕ ਸ਼ਖਸ ਨੇ ਪੀ. ਐੱਮ. ਕੇਅਰਸ 'ਚ 501 ਰੁਪਏ ਦਾ ਦਾਨ ਕੀਤਾ ਅਤੇ ਲਿਖਿਆ ਕਿ ਨਰਿੰਦਰ ਮੋਦੀ ਜੀ ਛੋਟਾ ਜਿਹਾ ਦਾਨ ਮੇਰੇ ਵਲੋਂ ਕੋਰੋਨਾ ਵਾਇਰਸ ਲੜਾਈ ਵਿਰੁੱਧ। ਸੋਸ਼ਲ ਮੀਡੀਆ ਟਵਿੱਟਰ 'ਤੇ ਸਈਅਦ ਅਤਾਉਰ ਰਹਿਮਾਨ ਨਾਂਅ ਦੇ ਸ਼ਖਸ ਨੇ ਦਾਨ ਦੀ ਪਰਚੀ ਵੀ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਪੀ. ਐੱਮ. ਮੋਦੀ ਨੇ ਰਹਿਮਾਨ ਦੇ ਟਵੀਟ ਦਾ ਜਵਾਬ ਦਿੱਤਾ ਅਤੇ ਲਿਖਿਆ ਕਿ 'ਕੁਝ ਵੀ ਵੱਡਾ ਅਤੇ ਛੋਟਾ ਨਹੀਂ ਹੁੰਦਾ। ਹਰ ਵਿਅਕਤੀ ਦਾਨ ਦਾ ਮਹੱਤਵ ਸਮਝਦਾ ਹੈ ਅਤੇ ਅਸੀਂ ਸਾਰੇ ਮਿਲ ਕੇ ਕੋਰੋਨਾ ਵਾਇਰਸ ਵਰਗੀ ਜਾਨਲੇਵਾ ਮਹਾਮਾਰੀ ਨੂੰ ਹਰਾ ਸਕਦੇ ਹਾਂ।
ਕੋਰੋਨਾ ਦੇ ਖੌਫ ਕਾਰਨ ਸ਼ਖਸ ਨੇ ਕੀਤੀ ਖੁਦਕੁਸ਼ੀ, ਰਿਪੋਰਟ ਆਈ ਨੈਗੇਟਿਵ
NEXT STORY