ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸੈਫ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਆਉਣ ਵਾਲੇ ਖਿਡਾਰੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਮੇਜ਼ਬਾਨ ਭਾਰਤ ਨੇ ਮੰਗਲਵਾਰ ਨੂੰ ਪੈਨਲਟੀ ਸ਼ੂਟਆਊਟ 'ਚ ਕੁਵੈਤ ਨੂੰ 5-4 ਨਾਲ ਹਰਾ ਕੇ ਨੌਵੀਂ ਵਾਰ ਸੈਫ ਫੁੱਟਬਾਲ ਚੈਂਪੀਅਨਸ਼ਿਪ ਜਿੱਤੀ। ਖੇਡ ਦੇ 120 ਮਿੰਟ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ਸਨ।
ਪੈਨਲਟੀ ਸ਼ੂਟਆਊਟ ਦੇ ਪੰਜ ਰਾਊਂਡ ਦੇ ਬਾਅਦ ਵੀ ਸਕੋਰ 4-4 ਸੀ, ਜਿਸ ਤੋਂ ਬਾਅਦ ਸਡਨ ਡੈੱਥ ਨਾਲ ਫੈਸਲਾ ਹੋਇਆ। ਇੱਕ ਟਵੀਟ ਵਿੱਚ ਮੋਦੀ ਨੇ ਕਿਹਾ, "ਭਾਰਤ ਨੇ ਇੱਕ ਵਾਰ ਫਿਰ ਚੈਂਪੀਅਨ ਦਾ ਤਾਜ ਆਪਣੇ ਨਾਮ ਕੀਤਾ। ਬਲੂ ਟਾਈਗਰਜ਼ ਨੇ ਸੈਫ ਚੈਂਪੀਅਨਸ਼ਿਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਡੇ ਖਿਡਾਰੀਆਂ ਨੂੰ ਬਹੁਤ-ਬਹੁਤ ਵਧਾਈਆਂ। ਇਨ੍ਹਾਂ ਅਥਲੀਟਾਂ ਦੇ ਦ੍ਰਿੜ ਇਰਾਦੇ ਅਤੇ ਦ੍ਰਿੜਤਾ ਨਾਲ ਭਰਪੂਰ ਭਾਰਤੀ ਟੀਮ ਦਾ ਸ਼ਾਨਦਾਰ ਸਫ਼ਰ ਆਉਣ ਵਾਲੇ ਐਥਲੀਟਾਂ ਨੂੰ ਪ੍ਰੇਰਿਤ ਕਰਦਾ ਰਹੇਗਾ।"
ਵਿਰਾਟ ਕੋਹਲੀ ਨੂੰ ਦੁਬਾਰਾ ਨਹੀਂ ਮਿਲੇਗੀ ਕਪਤਾਨੀ, ਆਕਾਸ਼ ਚੋਪੜਾ ਨੇ ਦੱਸੀ ਵਜ੍ਹਾ
NEXT STORY