ਬੈਂਗਲੁਰੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੇਤਾ ਸਿੱਧਰਮਈਆ ਨੂੰ ਕਰਨਾਟਕ ਦਾ ਮੁੱਖ ਮੰਤਰੀ ਅਤੇ ਡੀ. ਕੇ. ਸ਼ਿਵਕੁਮਾਰ ਨੂੰ ਉਪ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣ 'ਤੇ ਵਧਾਈ ਦਿੱਤੀ। ਸਿੱਧਰਮਈਆ ਅਤੇ ਸ਼ਿਵਕੁਮਾਰ ਨਾਲ 8 ਵਿਧਾਇਕਾਂ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
ਇਹ ਵੀ ਪੜ੍ਹੋ- ਕਰਨਾਟਕ 'ਚ ਸਿੱਧਰਮਈਆ ਨੇ CM ਅਤੇ ਸ਼ਿਵਕੁਮਾਰ ਨੇ ਡਿਪਟੀ CM ਵਜੋਂ ਚੁੱਕੀ ਸਹੁੰ
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਸਿੱਧਰਮਈਆ ਜੀ ਨੂੰ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਦੀ ਅਤੇ ਡੀ. ਕੇ. ਸ਼ਿਵਕੁਮਾਰ ਜੀ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ 'ਤੇ ਵਧਾਈ। ਸਾਰਥਕ ਕਾਰਜਕਾਲ ਲਈ ਮੇਰੀਆਂ ਸ਼ੁੱਭਕਾਮਨਾਵਾਂ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਆਪਣੇ ਉੱਤਰਾਧਿਕਾਰੀ ਸਿੱਧਰਮਈਆ ਨੂੰ ਨਵੇਂ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣ 'ਤੇ ਵਧਾਈ ਦਿੱਤੀ।
ਦੱਸ ਦੇਈਏ ਕਿ ਕਰਨਾਟਕ 'ਚ 224 ਮੈਂਬਰੀ ਵਿਧਾਨ ਸਭਾ ਲਈ 10 ਮਈ ਨੂੰ ਵੋਟਾਂ ਪਈਆਂ ਸਨ। ਚੋਣਾਂ ਵਿਚ ਕਾਂਗਰਸ ਨੇ 135 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਜਦਕਿ ਭਾਜਪਾ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਦੀ ਅਗਵਾਈ ਵਾਲੇ ਜਨਤ ਦਲ (ਸੈਕੂਲਰ) ਨੇ 66 ਅਤੇ 19 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ- ਕਰਨਾਟਕ ਨੇ ਮੁਹੱਬਤ ਦੀਆਂ ਲੱਖਾਂ ਦੁਕਾਨਾਂ ਖੋਲ੍ਹੀਆਂ, ਸੂਬੇ 'ਚ ਦੇਵਾਂਗੇ ਭ੍ਰਿਸ਼ਟਾਚਾਰ ਮੁਕਤ ਸਰਕਾਰ: ਰਾਹੁਲ
ਹਿਮਾਚਲ ਪ੍ਰਦੇਸ਼ : ਬਿਲਾਸਪੁਰ 'ਚ 'ਪਟਵਾਰ ਘਰ' ਲਈ ਕਿਸਾਨ ਨੇ 3 ਏਕੜ ਜ਼ਮੀਨ ਕੀਤੀ ਦਾਨ
NEXT STORY