ਨਵੀਂ ਦਿੱਲੀ— ਵਿਰੋਧੀ ਧਿਰ ਦੀ ਕੋਲਕਾਤਾ 'ਚ ਮਹਾਰੈਲੀ ਦੇ ਇਕ ਦਿਨ ਬਾਅਦ ਕਾਂਗਰਸ ਨੇ ਪੀ.ਐੱਮ. ਅਹੁਦੇ ਨੂੰ ਲੈ ਕੇ ਕਾਂਗਰਸ ਨੇ ਕਿਹਾ ਕਿ ਕੀ ਪੀ.ਐੱਮ. ਦਾ ਅਹੁਦਾ ਖਾਲੀ ਹੈ? ਕਾਂਗਰਸ ਨੇਤਾ ਪੀ.ਐੱਲ. ਪੁਨੀਆ ਨੇ ਕਿਹਾ,''ਜਿੱਥੇ ਤੱਕ ਪੀ.ਐੱਮ. ਅਹੁਦੇ ਦੇ ਉਮੀਦਵਾਰ ਦੀ ਗੱਲ ਹੈ, ਇਹ ਅਹੁਦਾ ਫਿਲਹਾਲ ਖਾਲੀ ਨਹੀਂ ਹੈ। ਇਹ ਮੁੱਦਾ ਚੋਣਾਂ ਤੋਂ ਬਾਅਦ ਤੈਅ ਕੀਤਾ ਜਾਵੇਗਾ।'' ਪੁਨੀਆ ਨੇ ਕਿਹਾ ਕਿ ਲੋਕਤੰਤਰ 'ਚ ਪ੍ਰਕਿਰਿਆ ਦੀ ਪਾਲਣਾ ਕਰਨੀ ਚਾਹੀਦੀ ਹੈ। ਪੀ.ਐੱਮ. ਅਹੁਦੇ ਲਈ ਸਾਰੇ ਯੋਗ ਹਨ। ਭਾਜਪਾ ਵਿਰੋਧੀ ਦੀ ਵਧਦੀ ਤਾਕਤ ਨੂੰ ਦੇਖ ਰਹੇ ਹਨ, ਇਸ ਲਈ ਅਜਿਹੇ ਬਿਆਨ ਆ ਰਹੇ ਹਨ। ਇਸ ਤੋਂ ਪਹਿਲਾਂ ਮਹਾਗਠਜੋੜ ਦੀ ਕੋਲਕਾਤਾ 'ਚ ਰੈਲੀ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਸੀ,''ਉਹ ਪੁੱਛਦੇ ਹਨ ਕਿ ਨੇਤਾ ਕੌਣ ਹੋਵੇਗਾ? ਸਾਡੇ ਇੱਥੇ ਹਰ ਕੋਈ ਲੀਡਰ ਹੈ। ਤੁਹਾਡੀ ਪਾਰਟੀ ਲੀਡਰਲੈੱਸ ਹੋ ਗਈ ਹੈ, ਜਿੱਥੇ ਇਕ ਪ੍ਰਧਾਨ ਅਤੇ ਇਕ ਪੀ.ਐੱਮ. ਹੀ ਦਿਖਾਈ ਦਿੰਦੇ ਹਨ।'' ਮਮਤਾ ਨੇ ਸੀ.ਬੀ.ਆਈ. ਸੰਕਟ ਦੇ ਹਵਾਲੇ ਤੋਂ ਵੀ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਸੀ ਕਿ ਪਹਿਲਾਂ ਅਸੀਂ ਲੋਕ ਸੀ.ਬੀ.ਆਈ. ਦੀ ਕਿੰਨੀ ਇੱਜ਼ਤ ਕਰਦੇ ਸੀ ਪਰ ਇਨ੍ਹਾਂ ਲੋਕਾਂ ਨੇ ਉਸ ਦੀ ਇੱਜ਼ਤ ਨਸ਼ਟ ਕਰ ਦਿੱਤੀ ਹੈ। ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਦੇ ਸਵਾਲ 'ਤੇ ਮਮਤਾ ਬੋਲੀ ਕਿ ਸਾਡੀ ਚਿੰਤਾ ਇਹ ਨਹੀਂ ਹੈ ਕਿ ਕੌਣ ਪ੍ਰਧਾਨ ਮੰਤਰੀ ਹੋਵੇਗਾ। ਸਾਡੀ ਚਿੰਤਾ ਹੈ ਕਿ ਭਾਜਪਾ ਜਾਵੇ ਅਤੇ ਭਾਜਪਾ ਚੱਲੀ ਜਾਵੇਗੀ ਤਾਂ ਅਸੀਂ ਪ੍ਰਧਾਨ ਮੰਤਰੀ ਤੈਅ ਕਰ ਲਵਾਂਗੇ।
ਦੇਸ਼ ਦੀਆਂ 22 ਵਿਰੋਧੀ ਪਾਰਟੀਆਂ ਦੇ 44 ਨੇਤਾਵਾਂ ਨਾਲ ਭਰੇ ਮੰਚ ਤੋਂ ਦੇਸ਼ ਨੂੰ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ ਕਿ ਜੇਕਰ ਦੇਸ਼ 'ਚ ਫੈਡਰਲ ਫਰੰਟ ਦੀ ਸਰਕਾਰ ਬਣ ਗਈ ਤਾਂ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਐੱਨ.ਸੀ.ਪੀ. ਨੇਤਾ ਸ਼ਰਦ ਪਵਾਰ ਨੇ ਕਿਹਾ ਕਿ ਭਾਜਪਾ ਦੇ ਲੋਕ ਕਹਿੰਦੇ ਹਨ ਕਿ ਅਸੀਂ ਪੀ.ਐੱਮ. ਅਹੁਦੇ ਲਈ ਲੜਾਂਗੇ ਪਰ ਅਸੀਂ ਇੱਥਏ ਅਹੁਦੇ ਦੀ ਲੜਾਈ ਲਈ ਨਹੀਂ ਸਗੋਂ ਮੋਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਨਾ ਆਏ ਹਾਂ। ਹਾਲ ਹੀ 'ਚ ਮਾਇਆਵਤੀ ਨਾਲ ਯੂ.ਪੀ. 'ਚ ਐਂਟੀ ਭਾਜਪਾ ਗਠਜੋੜ ਦੀ ਨੀਂਹ ਰੱਖਣ ਵਾਲੇ ਅਖਿਲੇਸ਼ ਯਾਦਵ ਨੇ ਕਿਹਾ ਕਿ ਜਨਤਾ ਜਿਸ ਨੂੰ ਚਾਹੇਗੀ, ਉਹੀ ਪੀ.ਐੱਮ. ਬਣੇਗਾ।
ਸਵਾਈਨ ਫਲੂ ਦੇ ਇਲਾਜ ਤੋਂ ਬਾਅਦ ਅਮਿਤ ਸ਼ਾਹ ਨੂੰ ਏਮਜ਼ ਤੋਂ ਮਿਲੀ ਛੁੱਟੀ
NEXT STORY