ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਅਜਿਹੇ ਆਦਰਸ਼ਵਾਦੀ ਨੇਤਾ ਹਨ ਜੋ ਦੇਸ਼ ਦੇ ਹਿੱਤ ਅਤੇ ਮਾਣ ਤੋਂ ਇਲਾਵਾ ਕਿਸੇ ਹੋਰ ਗੱਲ ਦੀ ਚਿੰਤਾ ਨਹੀਂ ਕਰਦੇ। ਉਨ੍ਹਾਂ ਨੇ ਦੇਸ਼ 'ਚ ਲੋਕਤੰਤਰ ਦੀਆਂ ਜੜ੍ਹਾਂ ਨੂੰ ਪਾਤਾਲ ਤੱਕ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਓਡੀਸ਼ਾ ਚੈਪਟਰ ਦੇ ਲਾਂਚ 'ਤੇ ਮੁੱਖ ਮਹਿਮਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਪੀ.ਐੱਮ. ਮੋਦੀ ਦੂਰਦਰਸ਼ੀ ਨੇਤਾ ਹਨ, ਜੋ ਕਦੇ ਟੁੱਕੜਿਆਂ 'ਚ ਨਹੀਂ ਸਚਦੇ ਸਗੋਂ ਪੂਰਾ ਸੋਚਦੇ ਹਨ, ਦੂਰ ਦਾ ਸੋਚਦੇ ਹਨ ਅਤੇ ਪੂਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਤੋਂ ਇਲਾਵਾ ਇੰਨੀ ਸਾਦਗੀ ਨਾਲ ਜਿਊਂਣ ਵਾਲਾ ਰਾਜਨੇਤਾ ਮੈਂ ਮੇਰੇ ਜੀਵਨ 'ਚ ਨਹੀਂ ਦੇਖਿਆ।
ਉਨ੍ਹਾਂ ਕਿਹਾ ਕਿ ਪੀ.ਐੱਮ. ਮੋਦੀ ਦੀਵੇ ਦੀ ਲੌ ਦੀ ਤਰ੍ਹਾਂ ਤੇਜ਼ ਦਿਸ਼ਾ 'ਚ ਹੀ ਸੋਚਦੇ ਹਨ। ਜਦੋਂ ਇਕ ਵਿਅਕਤੀ ਆਪਣੇ ਪਰਿਵਾਰ ਨੂੰ ਭੁਲਾ ਕੇ, ਜੀਵਨ ਦਾ ਪਲ-ਪਲ ਅਤੇ ਸਰੀਰ ਦਾ ਕਣ-ਕਣ 130 ਕਰੋੜ ਲੋਕਾਂ ਦੇ ਕਲਿਆਣ ਲਈ ਸਮਰਪਿਤ ਕਰ ਸਕਦਾ ਹੈ, ਉਦੋਂ ਨਰਿੰਦਰ ਮੋਦੀ ਨਾਮ ਦਾ ਵਿਅਕਤੀ ਬਣਦਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਹੈ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਦੇਸ਼ ਭਰ 'ਚ ਸਭ ਤੋਂ ਜ਼ਿਆਦਾ ਮਿਹਨਤ ਨਰਿੰਦਰ ਮੋਦੀ ਨਾਮ ਦਾ ਵਰਕਰ ਕਰਦਾ ਹੈ ਅਤੇ ਅਜਿਹਾ ਵਰਕਰ ਜਦੋਂ ਪਾਰਟੀ ਦੀ ਅਗਵਾਈ ਕਰਦਾ ਹੈ ਤਾਂ ਚੋਣਾਂ 'ਚ ਜਿੱਤ ਯਕੀਨੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਕਦੇ ਥੱਕਦੇ ਹੋਏ ਨਹੀਂ ਦੇਖਿਆ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਥਕਾਵਟ ਨਹੀਂ ਲੱਗਦੀ ਸਗੋਂ ਜਨਤਾ ਦੇ ਹਿੱਤ ਲਈ ਮਿਹਨਤ ਨਾਲ ਜਦੋਂ ਗਰੀਬ ਦੇ ਚਿਹਰੇ 'ਤੇ ਮੁਸਕਾਨ ਆਉਂਦੀ ਹੈ ਤਾਂ ਉਦੋਂ ਦਿਲ 'ਚ ਸੰਤੋਸ਼ ਦਾ ਭਾਵ ਆਉਂਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੋਹਾਲੀ ਦੀ ਮਹਿਲਾ ਫ਼ੌਜੀ ਵੀਰਾਂ ਲਈ ਸਕੂਲੀ ਬੱਚਿਆਂ ਦੀਆਂ ਰੱਖੜੀ ਲੈ ਕੇ LOC ’ਤੇ ਪਹੁੰਚੀ
NEXT STORY