ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਫੌਜ, ਜਲ ਸੈਨਾ ਅਤੇ ਹਵਾਈ ਸੈਨਾ 'ਚ ਫ਼ੌਜੀਆਂ ਦੀ ਭਰਤੀ ਲਈ ਕੇਂਦਰ ਦੀ ਨਵੀਂ 'ਅਗਨੀਪਥ' ਯੋਜਨਾ 'ਤੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਸੰਜਮ ਦੀ ‘ਅਗਨੀ ਪ੍ਰੀਖਿਆ’ ਨਹੀਂ ਲੈਣੀ ਚਾਹੀਦੀ। ਉਨ੍ਹਾਂ ਨੇ ਟਵੀਟ ਕੀਤਾ, ''ਕੋਈ ਰੈਂਕ ਨਹੀਂ, ਕੋਈ ਪੈਨਸ਼ਨ ਨਹੀਂ, ਨਾ 2 ਸਾਲਾਂ ਤੋਂ ਕੋਈ ਸਿੱਧੀ ਭਰਤੀ , ਨਾ 4 ਸਾਲਾਂ ਬਾਅਦ ਸਥਿਰ ਭਵਿੱਖ, ਨਾ ਸਰਕਾਰ ਦਾ ਫ਼ੌਜ ਪ੍ਰਤੀ ਸਨਮਾਨ। ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ, ਇਨ੍ਹਾਂ ਨੂੰ 'ਅਗਨੀਪਥ' 'ਤੇ ਚਲਾ ਕੇ ਇਨ੍ਹਾਂ ਦੇ ਸੰਜਮ ਦੀ ‘ਅਗਨੀ ਪ੍ਰੀਖਿਆ’ ਨਾ ਲਓ। ਪ੍ਰਧਾਨ ਮੰਤਰੀ ਜੀ।’’
ਜ਼ਿਕਰਯੋਗ ਹੈ ਕਿ ਸਰਕਾਰ ਨੇ ਦਹਾਕਿਆਂ ਪੁਰਾਣੀ ਰੱਖਿਆ ਭਰਤੀ ਪ੍ਰੀਖਿਆ ’ਚ ਬਦਲਾਅ ਕਰਦੇ ਹੋਏ ਮੰਗਲਵਾਰ ਨੂੰ 'ਅਗਨੀਪਥ' ਯੋਜਨਾ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ ਫ਼ੌਜੀਆਂ ਦੀ 4 ਸਾਲਾਂ ਦੀ ਛੋਟੀ ਮਿਆਦ ਲਈ ਠੇਕੇ ਦੇ ਆਧਾਰ 'ਤੇ ਭਰਤੀ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਤਿੰਨੋਂ ਸੈਨਾਵਾਂ ’ਚ ਕਰੀਬ 46,000 ਫ਼ੌਜੀਆਂ ਦੀ ਭਰਤੀ ਕੀਤੀ ਜਾਵੇਗੀ। ਚੋਣ ਲਈ ਯੋਗ ਉਮੀਦਵਾਰ ਦੀ ਉਮਰ ਸਾਢੇ 17 ਸਾਲ ਤੋਂ ਲੈ ਕੇ 21 ਸਾਲ ਦੇ ਵਿਚਕਾਰ ਹੋਵੇਗੀ ਅਤੇ ਇਨ੍ਹਾਂ ਨੂੰ 'ਅਗਨੀਵੀਰ' ਦਾ ਨਾਂ ਦਿੱਤਾ ਜਾਵੇਗਾ।
ਹਿਮਾਚਲ ਪ੍ਰਦੇਸ਼: PM ਮੋਦੀ ਨੇ ਧਰਮਸ਼ਾਲਾ ’ਚ ਕੀਤਾ ਰੋਡ ਸ਼ੋਅ, ਉਮੜਿਆ ਲੋਕਾਂ ਦਾ ਹਜ਼ੂਮ
NEXT STORY