ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਲਭੂਸ਼ਣ ਜਾਧਵ ਦੀ ਫਾਂਸੀ 'ਤੇ ਰੋਕ ਲਗਾਉਣ ਦੇ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪੀ.ਐੱਮ. ਮੋਦੀ ਨੇ ਟਵੀਟ ਕਰ ਕਿਹ ਕਿ ਆਈ.ਸੀ.ਜੇ. ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ। ਸੱਚ ਤੇ ਨਿਆਂ ਦੀ ਹਮੇਸ਼ਾ ਰੱਖਿਆ ਹੋਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ਇਹ ਵੀ ਲਿੱਖਿਆ ਕਿ ਆਈ.ਸੀ.ਜੇ. ਨੂੰ ਇਸ ਫੈਸਲੇ ਲਈ ਵਧਾਈ, ਕਿਉਂਕਿ ਇਸ 'ਤੇ ਫੈਸਲਾ ਕਰਨ ਲਈ ਤੱਥਾਂ ਦਾ ਅਧਿਐਨ ਕਰਨਾ ਪਿਆ ਹੋਵੇਗਾ। ਮੈਨੂੰ ਯਕੀਨ ਹੈ ਕਿ ਕੁਲਭੂਸ਼ਣ ਜਾਧਵ ਨੂੰ ਨਿਆਂ ਮਿਲੇਗਾ। ਸਾਡੀ ਸਰਕਾਰ, ਭਾਰਤ ਦੇ ਹਰ ਨਾਗਰਿਕ ਦੀ ਸੁਰੱਖਿਆ ਤੇ ਦੇਖਭਾਲ ਲਈ ਹਮੇਸ਼ਾ ਕੰਮ ਕਰੇਗੀ। ਹਰ ਭਾਰਤੀ ਨੂੰ ਬਚਾਇਆ ਜਾਵੇਗਾ।
ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਆਈ.ਸੀ.ਜੇ. ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਭਾਰਤ ਲਈ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹਨ।
ਜਾਧਵ ਮੁੱਦੇ 'ਤੇ ਅੰਤਰਰਾਸ਼ਟਰੀ ਅਦਾਲਤ ਦਾ ਫੈਸਲਾ ਵੱਡੀ ਜਿੱਤ : ਕਾਂਗਰਸ
ਕਾਂਗਰਸ ਨੇ ਆਪਣੇ ਅਧਿਕਾਰਕ ਟਵਿਟਰ ਪੇਜ 'ਤੇ ਕਿਹਾ, 'ਕੁਲਭੂਸ਼ਣ ਜਾਧਵ ਮਾਮਲੇ 'ਚ ਦਿੱਤੇ ਗਏ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ। ਇਹ ਭਾਰਤ ਲਈ ਵੱਡੀ ਜਿੱਤ ਹੈ ਅਤੇ ਅਸੀਂ ਉਨ੍ਹਾਂ ਦੇ ਸਵਦੇਸ਼ ਵਾਪਸੀ ਦੀ ਕਾਮਨਾ ਕਰਦੇ ਹਾਂ। ਪਾਰਟੀ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਕਿਹਾ ਕਿ ਅੰਤਰਰਾਸ਼ਟਰੀ ਅਦਾਲਤ ਨੇ ਦੁਨੀਆ ਨੂੰ ਸੱਚੇ ਮਾਇਨੇ 'ਚ ਨਿਆਂ ਦੀ ਤਸਵੀਰ ਦਿਖਾ ਦਿੱਤੀ ਹੈ।
ਫੈਸਲੇ ਨੂੰ ਕੇਜਰੀਵਾਲ ਨੇ ਸੱਚ ਤੇ ਨਿਆਂ ਦੀ ਜਿੱਤ ਦੱਸਿਆ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, 'ਕੁਲਭੂਸ਼ਣ ਜਾਧਵ ਦੀ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਤੇ ਸਿਆਸੀ ਪਹੁੰਚ ਮੁਹੱਈਆ ਕਰਵਾਉਣ ਦੇ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਾ ਹਾਂ। ਸੱਚ ਤੇ ਨਿਆਂ ਦੀ ਜਿੱਤ ਹੋਈ।
ਤੁਰਕੀ ਨੇ ਰੂਸ ਤੋਂ ਖਰੀਦੀ S-400 ਤਾਂ ਅਮਰੀਕਾ ਦਾ F-35 ਲੜਾਕੂ ਜਹਾਜ਼ ਵੇਚਣ ਤੋਂ ਇਨਕਾਰ, ਭਾਰਤ ਚਿੰਤਤ
NEXT STORY