ਨਵੀਂ ਦਿੱਲੀ- ਮਕਰ ਸੰਕ੍ਰਾਂਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸੋਸ਼ਲ ਮੀਡੀਆ 'ਤੇ ਕੁਝ ਅਨੋਖੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਦਿੱਲੀ 'ਚ ਉਨ੍ਹਾਂ ਦੇ ਸਰਕਾਰੀ ਘਰ ਦੀਆਂ ਹਨ। ਤਸਵੀਰਾਂ 'ਚ ਪੀ.ਐੱਮ. ਮੋਦੀ ਗਊਆਂ ਨੂੰ ਚਾਰਾ ਖੁਆਉਂਦੇ ਹੋਏ ਨਜ਼ਰ ਆ ਰਹੇ ਹਨ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪੀ.ਐੱਮ. ਮੋਦੀ ਦਾ ਗਊ-ਪ੍ਰੇਮ ਅਤੇ ਉਨ੍ਹਾਂ ਨੂੰ ਗਊ ਸੇਵਾ ਕਰਦੇ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਸਾਲ ਜਦੋਂ ਉਹ ਵਾਰੰਗਲ ਸ਼ਹਿਰ 'ਚ ਭਦਰਕਾਲੀ ਮੰਦਰ ਪਹੁੰਚੇ ਸਨ, ਉਦੋਂ ਵੀ ਉਨ੍ਹਾਂ ਨੂੰ ਗਊ ਸੇਵਾ ਕਰਦੇ ਦੇਖਿਆ ਗਿਆ ਸੀ।
ਇਸ ਦੌਰਾਨ ਉਨ੍ਹਾਂ ਨੇ ਗਊਸ਼ਾਲਾ 'ਚ ਮੌਜੂਦ ਗਊਆਂ ਨੂੰ ਘਾਹ ਅਤੇ ਚਾਰਾ ਖੁਆਇਆ ਸੀ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੀ ਮੰਦਰ ਦੇ ਪੁਜਾਰੀਆਂ ਨੇ ਵੀ ਗਊਆਂ ਨੂੰ ਚਾਰਾ ਖੁਆਇਆ ਸੀ।
ਗਊ ਸੇਵਾ ਕਰਨ ਤੋਂ ਬਾਅਦ ਉਹ ਮੰਦਰ ਦੇ ਅੰਦਰ ਦਾਖਲ ਹੋਏ ਸਨ। ਉਥੇ ਹੀ ਅੱਜ ਯਾਨੀ 14 ਜਨਵਰੀ 2024 ਨੂੰ ਗਊਆਂ ਨੂੰ ਚਾਰਾ ਖੁਆਉਂਦੇ ਹੋਏ ਪੀ.ਐੱਮ. ਮੋਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨ ਦੇ ਨਾਲ ਹੀ ਪੀ.ਐੱਮ. ਮੋਦੀ ਨੇ ਦੇਸ਼ ਵਾਸੀਆਂ ਨੂੰ ਮਕਰ ਸੰਕ੍ਰਾਂਤੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਦੇਸ਼ 'ਚ ਕੋਰੋਨਾ ਦੇ 375 ਨਵੇਂ ਮਾਮਲੇ ਆਏ ਸਾਹਮਣੇ, 2 ਮਰੀਜ਼ਾਂ ਦੀ ਹੋਈ ਮੌਤ
NEXT STORY