ਨਵੀਂ ਦਿੱਲੀ- ਦੇਸ਼ ਦੀਆਂ ਵੱਡੀਆਂ ਕੰਪਨੀਆਂ ਅਤੇ ਮੰਤਰਾਲਿਆਂ ਵਿੱਚ ਅਸਲ ਕੰਮ ਦਾ ਤਜਰਬਾ ਪ੍ਰਾਪਤ ਕਰਨ ਦਾ ਰਸਤਾ ਹੁਣ ਆਸਾਨ ਹੋਣ ਜਾ ਰਿਹਾ ਹੈ। ਹੁਣ ਤੱਕ ਕਿਸੇ ਨੂੰ ਲੈਪਟਾਪ ਜਾਂ ਕੰਪਿਊਟਰ ਰਾਹੀਂ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਪੀਐੱਮ ਇੰਟਰਨਸ਼ਿਪ ਸਕੀਮ ਲਈ ਆਨਲਾਈਨ ਅਪਲਾਈ ਕਰਨਾ ਪੈਂਦਾ ਸੀ ਪਰ ਹੁਣ ਮੋਬਾਈਲ ਐਪ ਅਤੇ ਸੁਵਿਧਾ ਕੇਂਦਰ ਰਾਹੀਂ ਵਿਦਿਆਰਥੀਆਂ ਦੀਆਂ ਸਾਰੀਆਂ ਸਮੱਸਿਆਵਾਂ ਪਲਾਂ ਵਿੱਚ ਹੱਲ ਹੋ ਜਾਣਗੀਆਂ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ (PMIS) ਐਪ ਲਾਂਚ ਕੀਤੀ। ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਨ ਵਾਲਾ ਪਹਿਲਾ ਸੁਵਿਧਾ ਕੇਂਦਰ ਵੀ ਅੱਜ ਤੋਂ ਕੋਲਕਾਤਾ ਵਿੱਚ ਸ਼ੁਰੂ ਹੋ ਗਿਆ ਹੈ। ਇਨ੍ਹਾਂ ਕਦਮਾਂ ਨਾਲ ਨੌਜਵਾਨਾਂ ਲਈ ਵੱਖ-ਵੱਖ ਸਰਕਾਰੀ ਮੰਤਰਾਲਿਆਂ ਅਤੇ ਦੇਸ਼ ਦੀਆਂ ਚੋਟੀ ਦੀਆਂ 500 ਕੰਪਨੀਆਂ ਵਿੱਚ ਇੰਟਰਨਸ਼ਿਪ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ।
PM Internship Scheme ਤਹਿਤ ਇੰਟਰਨਸ਼ਿਪ ਕਰਨ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਬਹੁਤ ਨੇੜੇ ਹੈ। ਪਹਿਲਾਂ ਇਸਦੀ ਆਖਰੀ ਤਰੀਕ 12 ਮਾਰਚ ਸੀ ਪਰ ਹੁਣ ਇਸਨੂੰ ਵਧਾ ਕੇ 31 ਮਾਰਚ ਕਰ ਦਿੱਤਾ ਗਿਆ ਹੈ। ਅੱਜ ਮੋਬਾਈਲ ਐਪ ਦੇ ਲਾਂਚ ਹੋਣ ਤੋਂ ਬਾਅਦ ਇਸ ਲਈ ਅਪਲਾਈ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ। ਹਾਲਾਂਕਿ, ਤੁਸੀਂ ਅਜੇ ਪੀਐੱਮ ਇੰਟਰਨਸ਼ਿਪ ਸਕੀਮ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਸਕਦੇ ਹੋ।
ਬੇਅਸਰ ਹੋ ਜਾਣਗੇ AC-ਕੂਲਰ! ਮਈ ਜੂਨ 'ਚ ਗਰਮੀ ਕੱਢੇਗੀ ਵੱਟ
NEXT STORY