ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਮਲੇ ’ਤੇ ਪਲਟਵਾਰ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਕਾਂਗਰਸ ਤੋਂ ਡਰਦੇ ਹਨ ਕਿਉਂਕਿ ਉਹ (ਕਾਂਗਰਸ) ਸੱਚ ਬੋਲਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੂਰਾ ਮਾਰਕੀਟਿੰਗ ਦਾ ਧੰਦਾ ਹੈ, ਉਨ੍ਹਾਂ ਦੇ ਰਿਸ਼ਤੇ ਹਨ, ਉਨ੍ਹਾਂ ਦੇ ਦੋਸਤ ਹਨ, ਝੂਠ ਫੈਲਾਇਆ ਹੋਇਆ ਹੈ। ਅਜਿਹੇ ਵਿਚ ਉਨ੍ਹਾਂ ਦੇ ਅੰਦਰ ਡਰ ਤਾਂ ਹੋਵੇਗਾ ਹੀ।
ਇਹ ਵੀ ਪੜ੍ਹੋ– MP ’ਚ ਸਕੂਲਾਂ ’ਚ ਹਿਜ਼ਾਬ ’ਤੇ ਬੈਨ, ਲਾਗੂ ਹੋਵੇਗਾ ਡਰੈੱਸ ਕੋਡ
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੂਰਾ ਭਾਸ਼ਣ ਕਾਂਗਰਸ ਬਾਰੇ, ਜਵਾਹਰਲਾਲ ਨਹਿਰੂ ਬਾਰੇ ਸੀ ਪਰ ਭਾਜਪਾ ਨੇ ਜੋ ਕੀਤਾ, ਉਸ ਬਾਰੇ ਪ੍ਰਧਾਨ ਮੰਤਰੀ ਨੇ ਕੁਝ ਨਹੀਂ ਬੋਲਿਆ। ਕੁਝ ਨਾ ਕੁਝ ਤਾਂ ਹੈ, ਕੋਈ ਨਾ ਕੋਈ ਡਰ ਤਾਂ ਹੈ। ਉਨ੍ਹਾਂ ਮੁਤਾਬਕ ਮੈਂ 3 ਚੀਜ਼ਾਂ ਕਹੀਆਂ ਸਨ। ਪਹਿਲੀ ਗੱਲ ਇਹ ਹੈ ਕਿ 2 ਹਿੰਦੂਸਤਾਨ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇਕ ਕਰੋੜਾਂ ਲੋਕਾਂ ਦਾ ਹੈ ਅਤੇ ਦੂਜਾ ਕੁਝ ਅਮੀਰ ਲੋਕਾਂ ਲਈ ਹੈ। ਦੂਜੀ ਗੱਲ ਮੈਂ ਕਹੀ ਸੀ ਕਿ ਇਕ ਤੋਂ ਬਾਅਦ ਇਕ ਸਾਡੀਆਂ ਸਭ ਸੰਸਥਾਵਾਂ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਨਾਲ ਦੇਸ਼ ਦਾ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ– ਕਾਂਗਰਸ-BJP ਨੇ ਮਿਲ ਕੇ ਉਤਰਾਖੰਡ ’ਤੇ 72 ਕਰੋੜ ਦਾ ਕਰਜ਼ ਚੜ੍ਹਾਇਆ: ਕੇਜਰੀਵਾਲ
ਤੀਜੀ ਗੱਲ ਇਹ ਕਹੀ ਸੀ ਕਿ ਪ੍ਰਧਾਨ ਮੰਤਰੀ ਜੀ ਦੀ ਦਿਵਾਲੀਆ ਵਿਦੇਸ਼ ਨੀਤੀ ਕਾਰਨ ਚੀਨ ਅਤੇ ਪਾਕਿਸਤਾਨ ਇਕ ਹੋ ਗਏ ਹਨ, ਜੋ ਦੇਸ਼ ਲਈ ਬਹੁਤ ਖਤਰਨਾਕ ਚੀਜ਼ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਤਿੰਨਾਂ ਗੱਲਾਂ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਕਿਹਾ ਸੀ ਕਿ ਕੋਵਿਡ ਤੋਂ ਖਤਰਾ ਹੈ ਤਾਂ ਕਿਸੇ ਨੇ ਮੇਰੀ ਗੱਲ ਨਹੀਂ ਮੰਨੀ, ਪ੍ਰਧਾਨ ਮੰਤਰੀ ਨੇ ਵੀ ਨਹੀਂ ਮੰਨੀ। ਹੁਣ ਮੈਂ ਸਦਨ ਵਿਚ ਬੋਲਿਆ ਹੈ ਕਿ ਚੀਨ ਅਤੇ ਪਾਕਿਸਤਾਨ ਤੋਂ ਖਤਰਾ ਹੈ, ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਇਹ ਮਜ਼ਾਕ ਨਹੀਂ ਹੈ।
ਇਹ ਵੀ ਪੜ੍ਹੋ– ਉਤਰਾਖੰਡ ’ਚ ਬੋਲੇ ਰਾਜਨਾਥ ਸਿੰਘ- ਸਾਡਾ ਪੁਸ਼ਕਰ ਨਾ ਕਦੇ ਝੁੱਕੇਗਾ, ਨਾ ਕਦੇ ਰੁੱਕੇਗਾ
ਅਜੇ ਪੂਰੇ ਦੇਸ਼ ’ਚ ਸਿਰਫ 46 ਫੀਸਦੀ ਪੇਂਡੂ ਆਬਾਦੀ ਤਕ ਪੁੱਜਾ ਪਾਣੀ
NEXT STORY