ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ਨੂੰ ਅਗਲੇ 100 ਦਿਨਾਂ ਤੱਕ ਨਵੇਂ ਜੋਸ਼ ਅਤੇ ਆਤਮਵਿਸ਼ਵਾਸ ਨਾਲ ਕੰਮ ਕਰਨ ਅਤੇ ਨਵੇਂ ਵੋਟਰਾਂ ਤੱਕ ਪਹੁੰਚਣ ਅਤੇ ਉਨ੍ਹਾਂ ਦਾ ਭਰੋਸਾ ਜਿੱਤਣ ਦੀ ਅਪੀਲ ਕੀਤੀ ਤਾਂ ਕਿ ਲੋਕ ਸਭਾ ਚੋਣਾਂ 'ਚ ਮਜ਼ਬੂਤ ਜਨਾਦੇਸ਼ ਨਾਲ ਪਾਰਟੀ ਤੀਜੀ ਵਾਰ ਵੀ ਸੱਤਾ 'ਚ ਆਏ। ਪੀ.ਐੱਮ. ਮੋਦੀ ਨੇ ਇੱਥੇ ਰਾਸ਼ਟਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਚੋਣਾਂ ਹੋਣੀਆਂ ਬਾਕੀਆਂ ਹਨ ਪਰ ਮੇਰੇ ਕੋਲ ਪਹਿਲਾਂ ਤੋਂ ਹੀ ਜੁਲਾਈ, ਅਗਸਤ ਅਤੇ ਸਤੰਬਰ ਲਈ ਵੱਖ-ਵੱਖ ਦੇਸ਼ਾਂ ਤੋਂ ਸੱਦੇ ਗਨ। ਇਸ ਦਾ ਮਤਲਬ ਹੈ ਕਿ ਦੁਨੀਆ ਭਰ ਦੇ ਕਈ ਦੇਸ਼ ਵੀ ਭਾਜਪਾ ਸਰਕਾਰ ਦੀ ਵਾਪਸੀ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਹਨ।'' ਪ੍ਰਧਾਨ ਮੰਤਰੀ ਜਦੋਂ ਇਹ ਜ਼ਿਕਰ ਕਰ ਰਹੇ ਸਨ, ਉਦੋਂ ਵਰਕਰ 'ਆਏਗਾ ਤਾਂ ਮੋਦੀ ਹੀ' ਦੇ ਨਾਅਰੇ ਲਗਾਉਣ ਲੱਗੇ।
ਇਹ ਵੀ ਪੜ੍ਹੋ : ED ਸਾਹਮਣੇ ਪੇਸ਼ ਨਹੀਂ ਹੋਣਗੇ ਕੇਜਰੀਵਾਲ, 'ਆਪ' ਨੇ ਕਿਹਾ- ਮਾਮਲਾ ਕੋਰਟ 'ਚ
ਉੱਥੇ ਹੀ ਉਨ੍ਹਾਂ ਕਿਹਾ ਕਿ ਅੱਜ ਵਿਰੋਧੀ ਧਿਰ ਦੇ ਨੇਤਾ ਵੀ 'ਅਗਲੀ ਵਾਰ ਮੋਦੀ ਸਰਕਾਰ' ਬੋਲ ਰਹੇ ਹਨ ਅਤੇ 'ਅਗਲੀ ਵਾਰ ਰਾਜਗ (ਰਾਸ਼ਟਰੀ ਜਨਤਾਂਤਰਿਕ ਗਠਜੋੜ) ਸਰਕਾਰ, 400 ਪਾਰ' ਦੇ ਨਾਅਰੇ ਲਗਾ ਰਹੇ ਹਨ। ਉਨ੍ਹਾਂ ਕਿਹਾ,''ਰਾਜਗ ਨੂੰ 400 ਪਾਰ ਕਰਨ ਲਈ ਭਾਜਪਾ ਨੂੰ 370 ਦੇ ਮੀਲ ਦਾ ਪੱਥਰ ਪਾਰ ਕਰਨਾ ਹੀ ਹੋਵੇਗਾ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰਾ ਦੇਸ਼ ਮੰਨਦਾ ਹੈ ਕਿ 10 ਸਾਲ ਦਾ ਉਨ੍ਹਾਂ ਦਾ ਕਾਰਜਕਾਲ ਦੋਸ਼ ਮੁਕਤ ਰਿਹਾ ਹੈ। ਉਨ੍ਹਾਂ ਕਿਹਾ,''25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣਾ ਕੋਈ ਆਮ ਉਪਲੱਬਧੀ ਨਹੀਂ ਹੈ।'' ਉਨ੍ਹਾਂ ਕਿਹਾ,''ਮੈਂ ਭਾਜਪਾ ਸਰਕਾਰ ਦਾ ਤੀਜਾ ਕਾਰਜਕਾਲ ਸੱਤਾ ਦਾ ਆਨੰਦ ਲੈਣ ਲਈ ਨਹੀਂ ਮੰਗ ਰਿਹਾ ਹੈ। ਮੈਂ ਰਾਸ਼ਟਰ ਦਾ ਸੰਕਲਪ ਲੈ ਕੇ ਨਿਕਲਿਆ ਹੋਇਆ ਵਿਅਕਤੀ ਹਾਂ। ਜੇਕਰ ਆਪਣੇ ਘਰ ਦੀ ਚਿੰਤਾ ਕਰਦਾ ਤਾਂ ਅੱਜ ਕਰੋੜਾਂ ਗਰੀਬਾਂ ਦੇ ਘਰ ਨਹੀਂ ਬਣ ਪਾਉਂਦੇ। ਮੈਂ ਦੇਸ਼ ਦੇ ਕਰੋੜਾਂ ਬੱਚਿਆਂ ਦੇ ਭਵਿੱਖ ਲਈ ਜਿਊਂਦਾ ਹਾਂ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਲਈ ਹੁਣ ਨਹੀਂ ਹੋਵੇਗੀ ਚੋਣ, JP ਨੱਢਾ ਦਾ ਕਾਰਜਕਾਲ ਜੂਨ ਤੱਕ ਵਧਿਆ
NEXT STORY