ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਸ਼ਕਿਲ ਆਰਥਿਕ ਹਾਲਤ ਵਿਚਾਲੇ ਅਗਲੇ ਮਹੀਨੇ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਸ਼ਨੀਵਾਰ ਨੂੰ ਪ੍ਰਮੁੱਖ ਅਰਥਸ਼ਾਸਤਰੀਆਂ ਤੇ ਉਦਯੋਗ ਮਾਹਿਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਸੁਝਾਅ 'ਤੇ ਗੌਰ ਕੀਤਾ। ਮੋਦੀ ਦੀ ਇਹ ਮੁਲਾਕਾਤ ਇਸ ਲਈ ਮਹੱਤਵਪੂਰਣ ਹੈ ਕਿਉਂਕਿ ਉਨ੍ਹਾਂ ਦੀ ਅਗਵਾਈ 'ਚ ਗਠਿਤ ਨਵੀਂ ਸਰਕਾਰ ਦਾ ਪਹਿਲਾ ਬਜਟ 5 ਜੁਲਾਈ ਨੂੰ ਪੇਸ਼ ਕੀਤਾ ਜਾਣਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕਸਭਾ 'ਚ ਬਜਟ ਪੇਸ਼ ਕਰੇਗੀ। ਪ੍ਰਧਾਨ ਮੰਤਰੀ ਦੇ ਨਾਲ ਇਸ ਬੈਠਕ ਦਾ ਆਯੋਜਨ ਨੀਤੀ ਕਮਿਸ਼ਨ ਨੇ ਆਰਥਿਕ ਨੀਤੀ ਸੈਸ਼ਨ ਦੇ ਤੌਰ 'ਤੇ ਕੀਤਾ। ਇਸ 'ਚ 40 ਤੋਂ ਜ਼ਿਆਦਾ ਅਰਥਸਾਸ਼ਤਰੀਆਂ ਤੇ ਮਾਹਿਰਾਂ ਨੇ ਹਿੱਸਾ ਲਿਆ।
ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਇਕ ਨੋਟਿਸ ਮੁਤਾਬਕ ਸੈਸ਼ਨ 'ਚ ਹਿੱਸਾ ਲੈਣ ਵਾਲਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬੈਠਕ 'ਚ 5 ਅਲੱਗ- ਅਲੱਗ ਸਮੂਹਾਂ 'ਚ ਵਿਚਾਰ ਪੇਸ਼ ਕੀਤੇ ਗਏ। ਜਿਨ੍ਹਾਂ 'ਚ ਅਰਥਵਿਵਸਥਾ ਤੇ ਰੋਜ਼ਗਾਰ, ਖੇਤੀਬਾੜੀ ਤੇ ਜਲ ਸੰਸਾਧਨ, ਨਿਰਯਾਤ, ਸਿੱਖਿਆ ਤੇ ਸਿਹਤ ਜਿਹੇ ਅਹਿਮ ਖੇਤਰਾਂ 'ਤੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵੀਟਰ ਅਕਾਊਂਟ 'ਤੇ ਲਿਖਿਆ ਕਿ ਅਰਥਸਾਸ਼ਤਰੀਆਂ ਤੇ ਮਾਹਿਰਾਂ ਦੇ ਨਾਲ ਮੈਕਰੋ ਇਕਨੋਮਿਕਸ, ਰੋਜ਼ਗਾਰ ਖੇਤੀ, ਜਲ ਸਰੋਤ, ਨਿਰਯਾਤ, ਸਿੱਖਿਆ ਤੇ ਸਿਹਤ ਜਿਹੇ ਮੁੱਦਿਆਂ 'ਤੇ ਸਾਰਥਕ ਚਰਚਾ ਹੋਈ।
2 ਫੁੱਟ ਜ਼ਮੀਨ ਲਈ ਕੀਤੀ 5 ਵਿਅਕਤੀਆਂ ਦੀ ਹੱਤਿਆ
NEXT STORY