ਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਹੁਤ ਨਾਰਾਜ਼ ਹਨ ਕਿਉਂਕਿ ਉਨ੍ਹਾਂ ਕੈਨੇਡਾ ’ਚ ਜੀ-7 ਸੰਮੇਲਨ ਤੋਂ ਬਾਅਦ ਸਮੇਂ ਦੀ ਘਾਟ ਕਾਰਨ ਵਾਸ਼ਿੰਗਟਨ ’ਚ ਰੁਕਣ ਤੋਂ ਇਨਕਾਰ ਕਰ ਦਿੱਤਾ ਸੀ। ਮੋਦੀ ਨੇ ਚੀਨ ਨਾਲ ਵੀ ਨਿਮਰਤਾ ਨਾਲ ਅਜਿਹਾ ਹੀ ਕੀਤਾ ਹੈ।
ਚੀਨ ਸ਼ਾਇਦ ਸਥਿਤੀ ਦਾ ਮੁਲਾਂਕਣ ਕਰ ਰਿਹਾ ਸੀ। ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਜੇ ਹੱਥ ਕਾਈ ਚੀ ਜਿਨਪਿੰਗ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹਨ। ਕਾਈ ਚੀ ਚੀਨੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਦੀ ਪੋਲਿਟਬਿਊਰੋ ਦੀ ਸਥਾਈ ਕਮੇਟੀ ਦੇ ਮੈਂਬਰ ਹਨ । ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੇ ਲੱਗਭਗ 7 ਸਾਲ ਬਾਅਦ ਚੀਨ ਦੌਰੇ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਇਕ ਵਿਸ਼ੇਸ਼ ਭੋਜ ਦੀ ਮੇਜ਼ਬਾਨੀ ਕਰਨ ਦਾ ਪ੍ਰਸਤਾਵ ਰੱਖਿਆ ਸੀ ਪਰ ਮੋਦੀ ਨੇ ਚੀਨ ਦੇ ਆਪਣੇ ਦੌਰੇ ਦੌਰਾਨ ਕਾਈ ਚੀ ਨਾਲ ਵੱਖਰੀ ਮੁਲਾਕਾਤ ਕਰਨ ਦਾ ਫੈਸਲਾ ਕੀਤਾ।
ਭਾਰਤੀ ਧਿਰ ਨੇ ਕਿਹਾ ਕਿ ਸਮਾਂ-ਸਾਰਣੀ ਦੇ ਟਕਰਾਅ ਕਾਰਨ ਭੋਜ ’ਚ ਸ਼ਾਮਲ ਹੋਣਾ ਸੰਭਵ ਨਹੀਂ ਹੋਵੇਗਾ। ਦੋਵਾਂ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਸੰਮੇਲਨ ਦੇ ਮੌਕੇ ’ਤੇ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਲਈ ਇਕ ਦ੍ਰਿਸ਼ਟੀਕੋਣ ਸਾਂਝਾ ਕੀਤਾ।
ਚੀਨੀ ਧਿਰ ਸ਼ਾਇਦ ਇਹ ਪਰਖਣਾ ਚਾਹੁੰਦੀ ਸੀ ਕਿ ਅਮਰੀਕਾ ਨਾਲ ਵਿਗੜਦੇ ਸਬੰਧਾਂ ਤੋਂ ਬਾਅਦ ਭਾਰਤ ਚੀਨ ਨਾਲ ਸਬੰਧਾਂ ਨੂੰ ਆਮ ਬਣਾਉਣ ਲਈ ਕਿੰਨਾ ਉਤਸੁਕ ਹੈ ਪਰ ਮੋਦੀ ਚੀਨ ਨਾਲ ਵੀ ਅੜੇ ਰਹੇ। ਟਰੰਪ ਮੋਦੀ ਵੱਲੋਂ ਉਨ੍ਹਾਂ ਦੇ ਸੱਦੇ ਨੂੰ ਠੁਕਰਾਉਣ ਤੋਂ ਨਾਰਾਜ਼ ਸਨ, ਇਸ ਲਈ ਉਨ੍ਹਾਂ ਮੋਦੀ ਨਾਲ ਕੋਈ ਤਾਲਮੇਲ ਨਹੀਂ ਕੀਤਾ।
ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਤੇ ਬਚਾਅ ਕਾਰਜ ਹੋਰ ਤੇਜ਼ ਕਰਨ ਦੀ ਅਪੀਲ
NEXT STORY