ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ 'ਤੇ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਦੇ ਟਵਿੱਟਰ ਹੈਂਡਲ ਮੁਤਾਬਕ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ 5 ਕਰੋੜ ਪਹੁੰਚ ਗਈ ਹੈ। ਟਵਿੱਟਰ 'ਤੇ ਪ੍ਰਸ਼ੰਸਕਾਂ ਦੇ ਮਾਮਲੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਜੇ ਵੀ ਕਾਫੀ ਅੱਗੇ ਹਨ। ਟਰੰਪ ਦੇ ਟਵਿੱਟਰ 'ਤੇ ਪ੍ਰਸ਼ੰਸਕਾਂ ਦੀ ਗਿਣਤੀ 6 ਕਰੋੜ 41 ਲੱਖ ਹੈ। ਨਰਿੰਦਰ ਮੋਦੀ ਜਨਵਰੀ 2009 'ਚ ਟਵਿੱਟਰ ਨਾਲ ਜੁੜੇ ਹਨ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਸਾਲ 2014 'ਚ ਉਹ ਪ੍ਰਧਾਨ ਮੰਤਰੀ ਬਣੇ ਅਤੇ ਉਨ੍ਹਾਂ ਦੀ ਪ੍ਰਸਿੱਧੀ ਵਧਦੀ ਗਈ।
ਪਿਛਲੇ ਸਾਲ ਕੀਤੇ ਗਏ ਕੌਮਾਂਤਰੀ ਸਰਵੇ ਰੈਂਕ 'ਚ ਮੋਦੀ ਦੁਨੀਆ ਦੇ ਟਾਪ 3 ਨੇਤਾਵਾਂ 'ਚ ਸ਼ੁਮਾਰ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਟਵਿੱਟਰ ਫਾਲੋਅਰਜ਼ 1 ਕਰੋੜ 52 ਲੱਖ ਹਨ। ਸ਼ਾਹ ਮਈ 2013 'ਚ ਟਵਿੱਟਰ ਨਾਲ ਜੁੜੇ ਹਨ। ਪੀ. ਐੱਮ. ਮੋਦੀ ਦੀ ਤੁਲਨਾ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਟਵਿੱਟਰ 'ਤੇ ਪ੍ਰਸ਼ੰਸਕਾਂ ਦੀ ਗਿਣਤੀ ਕਾਫੀ ਘੱਟ ਹੈ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਟਵਿੱਟਰ 'ਤੇ ਪ੍ਰਸ਼ੰਸਕ 1 ਕਰੋੜ 6 ਲੱਖ ਹਨ।
ਕਿਸੇ ਅਧਿਕਾਰੀ ਨੇ ਕੁਝ ਗਲਤ ਨਹੀਂ ਕੀਤਾ : ਚਿਦਾਂਬਰਮ
NEXT STORY