ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਫਾਨ ਤੂਫਾਨ ਨਾਲ ਪ੍ਰਭਾਵਿਤ ਪੱਛਮੀ ਬੰਗਾਲ ਦਾ ਦੌਰਾ ਕਰਣਗੇ। ਅਮਫਾਨ ਕਾਰਨ ਸੂਬੇ ਦੇ ਦੱਖਣੀ ਹਿੱਸੇ 'ਚ ਨੁਕਸਾਨ ਦਾ ਮੁਲਾਂਕਣ ਕਰਣ ਲਈ ਪੀ.ਐਮ. ਮੋਦੀ ਸ਼ੁੱਕਰਵਾਰ ਨੂੰ ਬੰਗਾਲ ਜਾਣਗੇ। ਪ੍ਰਧਾਨ ਮੰਤਰੀ ਮੋਦੀ ਸਵੇਰੇ 10.30 ਵਜੇ ਕੋਲਕਾਤਾ ਏਅਰਪੋਰਟ 'ਤੇ ਪਹੁੰਚਣਗੇ। ਇਸ ਤੋਂ ਬਾਅਦ ਪੀ.ਐਮ. ਮੋਦੀ ਅਤੇ ਮਮਤਾ ਬੈਨਰਜੀ ਕੋਲਕਾਤਾ ਸਹਿਤ ਉੱਤਰ ਅਤੇ ਦੱਖਣੀ 24 ਪਰਗਨਾ ਦੇ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਣਗੇ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਪੀ.ਐਮ. ਮੋਦੀ ਤੋਂ ਸੂਬੇ ਦਾ ਦੌਰਾ ਕਰਣ ਦੀ ਅਪੀਲ ਕੀਤੀ ਸੀ। ਸੀ.ਐਮ. ਮਮਤਾ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਪੀ.ਐਮ. ਮੋਦੀ ਬੰਗਾਲ ਦੇ ਦੌਰੇ 'ਤੇ ਜਾਣਗੇ ਅਤੇ ਹਾਲਾਤ ਦਾ ਜਾਇਜ਼ਾ ਲੈਣਗੇ।
ਪੀ.ਐਮ. ਮੋਦੀ ਨੇ ਕੀਤਾ ਟਵੀਟ
ਪੀ.ਐਮ. ਮੋਦੀ ਖੁਦ ਅਮਫਾਨ ਪ੍ਰਭਾਵਿਤ ਸੂਬਿਆਂ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਅਮਫਾਨ ਕਾਰਨ ਪੱਛਮੀ ਬੰਗਾਲ 'ਚ ਹੋਈ ਤਬਾਹੀ ਦੀਆਂ ਤਸਵੀਰਾਂ ਦੇਖ ਰਿਹਾ ਹਾਂ। ਇਹ ਕਾਫ਼ੀ ਔਖਾ ਸਮਾਂ ਹੈ, ਪੂਰਾ ਦੇਸ਼ ਇਸ ਸਮੇਂ ਪੱਛਮੀ ਬੰਗਾਲ ਦੇ ਨਾਲ ਮੋਡੇ ਨਾਲ ਮੋਢਾ ਮਿਲਾ ਕੇ ਖੜਾ ਹੈ। ਸੂਬੇ ਦੇ ਲੋਕਾਂ ਦੀ ਬਿਹਤਰੀ ਲਈ ਅਸੀਂ ਕਾਮਨਾ ਕਰਦੇ ਹਾਂ। ਹਾਲਾਤ ਪਿਹਲਾਂ ਵਾਂਗੂ ਆਮ ਕਰਣ ਦੀ ਕੋਸ਼ਿਸ਼ ਜਾਰੀ ਹੈ।
ਸੀ.ਐਮ. ਮਮਤਾ ਨੇ ਕੀਤੀ ਸੀ ਅਪੀਲ
ਅਮਫਾਨ ਤੂਫਾਨ ਨੇ ਪੱਛਮੀ ਬੰਗਾਲ 'ਚ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਸੂਬੇ 'ਚ ਤੂਫਾਨ ਨਾਲ ਤਬਾਹੀ ਕਿੰਨੀ ਹੋਈ ਇਸ ਦਾ ਅੰਦਾਜਾ ਹਾਲੇ ਬਾਕੀ ਹੈ ਪਰ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਦਾਅਵਾ ਹੈ ਕਿ ਅਮਫਾਨ ਨਾਲ ਸੂਬੇ 'ਚ 72 ਲੋਕਾਂ ਦੀ ਮੌਤ ਹੋਈ ਹੈ। ਮਮਤਾ ਬੈਨਰਜੀ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੂਬੇ ਦਾ ਦੌਰਾ ਕਰਣ ਦੀ ਮੰਗ ਕੀਤੀ ਸੀ।
ਮਮਤਾ ਬੈਨਰਜੀ ਨੇ ਕਿਹਾ ਕਿ ਸੂਬੇ 'ਚ ਹਾਲਾਤ ਠੀਕ ਨਹੀਂ ਹਨ। ਮੈਂ ਪੀ.ਐਮ. ਮੋਦੀ ਨੂੰ ਅਪੀਲ ਕਰਦੀ ਹਾਂ ਕਿ ਉਹ ਇੱਥੇ ਦਾ ਦੌਰਾ ਕਰਣ। ਮੈਂ ਵੀ ਹਵਾਈ ਸਰਵੇਖਣ ਕਰਾਂਗੀ। ਪਰ ਮੈਂ ਹਾਲਾਤ ਠੀਕ ਹੋਣ ਦਾ ਇੰਤਜ਼ਾਰ ਕਰ ਰਹੀ ਹਾਂ।
ਵਿਦੇਸ਼ੀ ਰਾਜਦੂਤਾਂ ਦੇ ਪਛਾਣ ਪੱਤਰ ਵੀਡੀਓ ਕਾਨਫਰੰਸ ਰਾਹੀ ਸਵੀਕਾਰ : ਰਾਸ਼ਟਰਪਤੀ ਭਵਨ
NEXT STORY