ਨਵੀਂ ਦਿੱਲੀ : ਦਿੱਲੀ ਵਿੱਚ ਅੱਜ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਹੋ ਰਹੀ ਹੈ, ਜੋ ਸਵੇਰੇ 7 ਵਜੇ ਦੀ ਸ਼ੁਰੂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਵੋਟਰਾਂ ਨੂੰ ਬੁੱਧਵਾਰ ਯਾਨੀ ਅੱਜ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਕੀਮਤੀ ਵੋਟ ਪਾਉਣ ਦੀ ਅਪੀਲ ਕੀਤੀ ਹੈ। 'X' 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਪੀਐੱਮ ਮੋਦੀ ਨੇ ਖ਼ਾਸ ਤੌਰ 'ਤੇ ਉਹਨਾਂ ਨੌਜਵਾਨ ਵੋਟਰਾਂ ਨੂੰ ਵਧਾਈ ਦਿੱਤੀ ਹੈ, ਜੋ ਪਹਿਲੀ ਵਾਰ ਆਪਣੀ ਵੋਟ ਪਾਉਣ ਦੇ ਯੋਗ ਹਨ। ਉਨ੍ਹਾਂ ਨੇ ਇਸ ਦੌਰਾਨ ਇਹ ਗੱਲ ਯਾਦ ਰੱਖਣ ਲਈ ਕਿਹਾ ਕਿ, "ਪਹਿਲਾਂ ਮਤਦਾਨ, ਫਿਰ ਜਲਪਾਨ।"
ਇਹ ਵੀ ਪੜ੍ਹੋ - ਵੋਟਰ ਕਾਰਡ ਗੁੰਮ ਗਿਆ?... ਚਿੰਤਾ ਨਾ ਕਰੋ, ਇਨ੍ਹਾਂ 12 ਦਸਤਾਵੇਜ਼ਾਂ 'ਚੋਂ ਕੋਈ ਇੱਕ ਹੈ ਤਾਂ ਪਾ ਸਕਦੇ ਹੋ ਵੋਟ
ਪ੍ਰਧਾਨ ਮੰਤਰੀ ਮੋਦੀ ਨੇ ਵੋਟਰਾਂ ਨੂੰ ਲੋਕਤੰਤਰ ਦੇ ਤਿਉਹਾਰ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ ਲਈ ਬੁੱਧਵਾਰ ਨੂੰ ਵੋਟਿੰਗ ਹੋ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਮ ਆਦਮੀ ਪਾਰਟੀ (ਆਪ) ਦੇ ਖ਼ਿਲਾਫ਼ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚੋਣ ਮੁਹਿੰਮ ਦੀ ਅਗਵਾਈ ਕੀਤੀ। ਦੱਸ ਦੇਈਏ ਕਿ ਇਸ ਵਾਰ ਦਿੱਲੀ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ, ਫਰਵਰੀ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ
ਮੋਦੀ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਮੈਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਉਣ ਜਾ ਰਹੇ ਭੈਣ ਅਤੇ ਭਰਾਵਾਂ ਨੂੰ ਅਪੀਲ ਕਰਦਾ ਹਾਂ, ਉਹ ਝੂਠੇ ਵਾਅਦਿਆਂ, ਪ੍ਰਦੂਸ਼ਿਤ ਯਮੁਨਾ, ਸ਼ਰਾਬ ਦੀਆਂ ਦੁਕਾਨਾਂ, ਟੁੱਟੀਆਂ ਸੜਕਾਂ ਅਤੇ ਗੰਦੇ ਪਾਣੀ ਦੇ ਵਿਰੁੱਧ ਵੋਟ ਪਾਉਣ। ਅੱਜ, ਅਜਿਹੇ ਇੱਕ ਅਜਿਹੀ ਸਰਕਾਰ ਬਣਾਉਣ ਲਈ ਵੱਡੀ ਗਿਣਤੀ ਵਿੱਚ ਵੋਟ ਪਾਓ ਜਿਸਦਾ ਜਨਤਕ ਭਲਾਈ ਦਾ ਮਜ਼ਬੂਤ ਰਿਕਾਰਡ ਹੋਵੇ ਅਤੇ ਦਿੱਲੀ ਦੇ ਵਿਕਾਸ ਲਈ ਇੱਕ ਸਪੱਸ਼ਟ ਦ੍ਰਿਸ਼ਟੀਕੋਣ ਹੋਵੇ। ਤੁਹਾਡੀ ਇੱਕ ਵੋਟ ਦਿੱਲੀ ਨੂੰ ਦੁਨੀਆ ਦੀ ਸਭ ਤੋਂ ਵਿਕਸਤ ਰਾਜਧਾਨੀ ਬਣਾ ਸਕਦੀ ਹੈ।
ਇਹ ਵੀ ਪੜ੍ਹੋ - Viral Video : ਸਟੇਜ 'ਤੇ ਲਾੜੇ ਦੀ ਹਰਕਤ ਤੋਂ ਭੜਕੀ ਲਾੜੀ, ਭਰੀ ਮਹਿਫਿਲ 'ਚ ਜੜ੍ਹ'ਤਾ ਥੱਪੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੋਟਰ ਕਾਰਡ ਗੁੰਮ ਗਿਆ?... ਚਿੰਤਾ ਨਾ ਕਰੋ, ਇਨ੍ਹਾਂ 12 ਦਸਤਾਵੇਜ਼ਾਂ 'ਚੋਂ ਕੋਈ ਇੱਕ ਹੈ ਤਾਂ ਪਾ ਸਕਦੇ ਹੋ ਵੋਟ
NEXT STORY