ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਸਾਬਕਾ ਪ੍ਰਧਾਨ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੇ ਜੀਵਨ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ’ਚ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜਨਮ ਦਿਨ ਦੀਆਂ ਵਧਾਈਆਂ। ਮੈਂ ਉਨ੍ਹਾਂ ਦੇ ਚੰਗੀ ਸਿਹਤ ਅਤੇ ਲੰਬੇ ਜੀਵਨ ਦੀ ਕਾਮਨਾ ਕਰਦਾ ਹਾਂ।
ਦੱਸ ਦੇਈਏ ਕਿ ਰਾਜ ਸਭਾ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ’ਚੋਂ ਇਕ ਡਾ. ਸਿੰਘ ਅੱਜ 89 ਸਾਲ ਦੇ ਹੋ ਗਏ ਹਨ। ਸਾਲ 1990 ਦੇ ਦਹਾਕੇ ਵਿਚ ਆਰਥਿਕ ਸੁਧਾਰ ਦੇ ਮੋਢੀ ਕਹਿ ਜਾਣ ਵਾਲੇ ਮਸ਼ਹੂਰ ਅਰਥ ਸ਼ਾਸਤਰੀ ਸਿੰਘ 10 ਸਾਲ ਤਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ।
ਓਧਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਫੇਸਬੁੱਕ ’ਤੇ ਲਿਖਿਆ ਕਿ ਡਾ. ਮਨਮੋਹਨ ਸਿੰਘ ਜੀ ਨੂੰ ਜਨਮ ਦਿਨ ਦੀ ਵਧਾਈ। ਉਹ ਨਿਡਰ ਅਤੇ ਪ੍ਰਤੀਭਾਸ਼ਾਲੀ ਹਨ ਅਤੇ ਉਨ੍ਹਾਂ ’ਚ ਸਾਡੇ ਦੇਸ਼ ਦੇ ਸਮਰੱਥ ਮੌਜੂਦ ਮੁੱਦਿਆਂ ਦੀ ਬਹੁਤ ਚੰਗੀ ਸਮਝ ਹੈ। ਉਨ੍ਹਾਂ ਤੋਂ ਕਾਫੀ ਕੁਝ ਸਿੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਲਿਖਿਆ ਕਿ ਮੈਂ ਡਾ. ਸਿੰਘ ਦੀ ਚੰਗੀ ਸਿਹਤ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਦਾ ਹਾਂ।
ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਲਿਖਿਆ ਕਿ ਇਕ ਦੂਰ ਦ੍ਰਿਸ਼ਟਤਾ। ਇਕ ਸਮਰਪਿਤ ਦੇਸ਼ ਭਗਤ। ਆਪਣੀਆਂ ਗੱਲਾਂ ਦੇ ਪੱਕੇ। ਡਾ. ਸਿੰਘ ਤੁਸੀਂ ਅਜਿਹੇ ਨੇਤਾ ਹੋ, ਜਿਸ ਦਾ ਵਾਕਿਆ ਭਾਰਤ ਹੱਕਦਾਰ ਹੈ। ਪਾਰਟੀ ਨੇ ਟਵੀਟ ਕੀਤਾ ਕਿ ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਵਧਾਈ। ਕਾਂਗਰਸ ਪਾਰਟੀ ਅਤੇ ਪੂਰੇ ਦੇਸ਼ ਨੂੰ ਅੱਜ ਅਤੇ ਰੋਜ਼ਾਨਾ ਤੁਹਾਡੇ ਯੋਗਦਾਨ ’ਤੇ ਮਾਣ ਹੁੰਦਾ ਹੈ। ਤੁਸੀਂ ਜੋ ਕੁਝ ਕੀਤਾ, ਉਸ ਲਈ ਤੁਹਾਡਾ ਧੰਨਵਾਦ।
ਹਾਦਸੇ ’ਚ ਗੁਆਇਆ ਜਵਾਨ ਪੁੱਤ, ਮੁਆਵਜ਼ਾ ਰਾਸ਼ੀ ਨੂੰ ਮਾਪੇ ਲਾਉਣਗੇ ਗਰੀਬ ਬੱਚਿਆਂ ਦੇ ਲੇਖੇ
NEXT STORY