ਵਿਸ਼ਾਖਾਪਟਨਮ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਆਂਧਰਾ ਪ੍ਰਦੇਸ਼ ਨੂੰ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਤੋਹਫਾ ਦਿੱਤਾ। ਵਿਸ਼ਾਖਾਪਟਨਮ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਮੋਦੀ ਨੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।
ਇਨ੍ਹਾਂ ’ਚ ਮੁੱਖ ਤੌਰ ’ਤੇ ਹਰੀ ਊਰਜਾ, ਨਵਿਆਉਣਯੋਗ ਊਰਜਾ, ਬੁਨਿਆਦੀ ਢਾਂਚਾ ਤੇ ਹੋਰ ਖੇਤਰਾਂ ਨਾਲ ਸਬੰਧਤ ਯੋਜਨਾਵਾਂ ਸ਼ਾਮਲ ਹਨ।
ਇਸ ਤੋਂ ਪਹਿਲਾਂ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਤੇ ਉਪ ਮੁੱਖ ਮੰਤਰੀ ਪਵਨ ਕਲਿਆਣ ਨਾਲ ਵਿਸ਼ਾਖਾਪਟਨਮ ’ਚ ਰੋਡ ਸ਼ੋਅ ਵੀ ਕੀਤਾ। ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ’ਚ ਲੋਕਾਂ ਨੇ ਇਕੱਠੇ ਹੋ ਕੇ ਖੁੱਲ੍ਹੀ ਮੋਟਰ-ਗੱਡੀ ’ਚ ਸਵਾਰ ਆਗੂਆਂ ’ਤੇ ਫੁੱਲਾਂ ਦੀ ਵਰਖਾ ਕੀਤੀ ਤੇ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ |
ਪੂਰਾ ਰਸਤਾ ਤੇਲਗੂ ਦੇਸ਼ਮ ਪਾਰਟੀ , ਭਾਰਤੀ ਜਨਤਾ ਪਾਰਟੀ ਤੇ ਜਨ ਸੈਨਾ ਪਾਰਟੀ ਦੇ ਝੰਡਿਆਂ ਨਾਲ ਭਰਿਆ ਹੋਇਆ ਸੀ। ਪਿਛਲੇ ਸਾਲ ਲਗਾਤਾਰ ਤੀਜੀ ਵਾਰ ਪੀ. ਐੱਮ. ਦਾ ਅਹੁਦਾ ਸੰਭਾਲਣ ਤੋਂ ਬਾਅਦ ਮੋਦੀ ਦੀ ਸੂਬੇ ਦੀ ਇਹ ਪਹਿਲੀ ਫੇਰੀ ਹੈ।
ਆਂਧਰਾ ਪ੍ਰਦੇਸ਼ ਦਾ ਵਿਕਾਸ ਸਾਡਾ ਵਿਜ਼ਨ
ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 'ਆਂਧਰਾ ਪ੍ਰਦੇਸ਼ ਦਾ ਵਿਕਾਸ ਸਾਡਾ ਵਿਜ਼ਨ ਹੈ। ਸਾਡਾ ਸੰਕਲਪ ਆਂਧਰਾ ਪ੍ਰਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਹੈ। ਆਂਧਰਾ ਪ੍ਰਦੇਸ਼ ਲਈ 2047 ਤੱਕ ਲਗਭਗ 2.5 ਟ੍ਰਿਲੀਅਨ ਡਾਲਰ ਕਮਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਨੂੰ ਸਾਕਾਰ ਕਰਨ ਲਈ ਚੰਦਰਬਾਬੂ ਨਾਇਡੂ ਦੀ ਸਰਕਾਰ ਨੇ ‘ਸਵਰਨ ਆਂਧਰਾ ਐਟ ਦਿ ਰੇਟ 2047’ ਦੀ ਪਹਿਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਕੇਂਦਰ ਦੀ ਰਾਜਗ ਸਰਕਾਰ ਵੀ ਆਂਧਰਾ ਪ੍ਰਦੇਸ਼ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ। ਇਸ ਲਈ ਕੇਂਦਰ ਸਰਕਾਰ ਲੱਖਾਂ ਕਰੋੜਾਂ ਰੁਪਏ ਦੀਆਂ ਯੋਜਨਾਵਾਂ ’ਚ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਪਹਿਲ ਦੇ ਰਹੀ ਹੈ।
ਆਂਧਰਾ ਪ੍ਰਦੇਸ਼ ਭਵਿੱਖ ਦੀਆਂ ਤਕਨੀਕਾਂ ਦਾ ਬਣੇਗਾ ਕੇਂਦਰ
ਮੋਦੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਭਵਿੱਖ ਦੀਆਂ ਤਕਨੀਕਾਂ ਦਾ ਕੇਂਦਰ ਬਣੇਗਾ। ਇੱਥੇ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਤੇ ਨੀਂਹ ਪੱਥਰ ਰੱਖੇ ਗਏ ਹਨ।
ਤਿਰੂਪਤੀ ਮੰਦਰ 'ਚ ਮਚੀ ਭਾਜੜ, ਕਈ ਸ਼ਰਧਾਲੂਆਂ ਦੀ ਮੌਤ
NEXT STORY