ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ ਤੋਂ ਪਹਿਲਾਂ ਦੀ ਸ਼ਾਮ ਦੇਸ਼ ਦੀ ਜਨਤਾ ਨੂੰ ਇਸ ਦੀਵਾਲੀ ਇੱਕ ਦੀਵਾ ਫੌਜੀਆਂ ਦੇ ਨਾਮ ਜਗਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਦੀਵਾਲੀ, ਆਓ ਜੀ ਇੱਕ ਦੀਵਾ ਸੈਲਿਊਟ ਟੂ ਸੋਲਜਰਸ (ਫੌਜੀਆਂ ਨੂੰ ਸਲਾਮ) ਦੇ ਤੌਰ 'ਤੇ ਵੀ ਜਗਾਈਏ। ਫੌਜੀਆਂ ਦੇ ਅਨੌਖੇ ਸਾਹਸ ਨੂੰ ਲੈ ਕੇ ਸਾਡੇ ਦਿਲ 'ਚ ਜੋ ਪਿਆਰ ਹੈ ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਅਸੀਂ ਸਰਹੱਦ 'ਤੇ ਤਾਇਨਾਤ ਜਵਾਨਾਂ ਦੇ ਪਰਿਵਾਰਾਂ ਦੇ ਵੀ ਅਹਿਸਾਨਮੰਦ ਹਾਂ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਉਨ੍ਹਾਂ ਫੌਜੀਆਂ ਨੂੰ ਵੀ ਯਾਦ ਰੱਖਣਾ ਹੈ ਜੋ ਇਸ ਤਿਉਹਾਰ 'ਚ ਵੀ ਸਰਹੱਦ 'ਤੇ ਡਟੇ ਹਨ ਅਤੇ ਭਾਰਤ ਮਾਤਾ ਦੀ ਸੇਵਾ ਅਤੇ ਸੁਰੱਖਿਆ ਕਰ ਰਹੇ ਹਨ। ਸਾਨੂੰ ਉਨ੍ਹਾਂ ਨੂੰ ਯਾਦ ਕਰਕੇ ਹੀ ਆਪਣਾ ਤਿਉਹਾਰ ਮਨਾਉਣਾ ਹੈ। ਉਨ੍ਹਾਂ ਨੇ ਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਤੁਸੀਂ ਭਾਵੇ ਹੀ ਸਰਹੱਦ 'ਤੇ ਹੋ ਪਰ ਪੂਰਾ ਦੇਸ਼ ਤੁਹਾਡੇ ਨਾਲ ਹੈ ਅਤੇ ਤੁਹਾਡੇ ਲਈ ਕਾਮਨਾ ਕਰ ਰਿਹਾ ਹੈ। ਮੈਂ ਉਨ੍ਹਾਂ ਪਰਿਵਾਰਾਂ ਦੇ ਤਿਆਗ ਨੂੰ ਵੀ ਸਲਾਮ ਕਰਦਾ ਹਾਂ, ਜਿਨ੍ਹਾਂ ਦੇ ਬੇਟੇ-ਬੇਟੀਆਂ ਸਰਹੱਦ 'ਤੇ ਹਨ।
DMRC ਨੇ ਦਿੱਤੀ ਜਾਣਕਾਰੀ ਦੀਵਾਲੀ 'ਤੇ ਰਾਤ 10 ਵਜੇ ਤੱਕ ਹੀ ਚੱਲੇਗੀ ਮੈਟਰੋ
NEXT STORY