ਨਵੀਂ ਦਿੱਲੀ - ਦੀਵਾਲੀ ਦੇ ਤਿਉਹਾਰ 'ਤੇ ਦਿੱਲੀ ਮੈਟਰੋ ਨੇ ਅਖਿਰੀ ਟਰੇਨਾਂ ਦੇ ਸਮੇਂ ਨੂੰ ਲੈ ਕੇ ਤਬਦੀਲੀ ਕੀਤੀ ਹੈ। ਇਸ ਲਈ ਜੇਕਰ ਤੁਸੀਂ ਦਿੱਲੀ-ਐੱਨ.ਸੀ.ਆਰ. 'ਚ ਰਹਿੰਦੇ ਹੋ ਤਾਂ ਮੈਟਰੋ ਟ੍ਰੇਨ ਦੇ ਸਮੇਂ ਬਾਰੇ ਖੁਦ ਨੂੰ ਅਪਡੇਟ ਕਰ ਲਓ। ਦਿਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸ਼ਨੀਵਾਰ ਯਾਨੀ ਕਿ 14 ਨਵੰਬਰ ਨੂੰ ਦੀਵਾਲੀ ਮੌਕੇ ਦਿੱਲੀ ਮੈਟਰੋ ਦੇ ਸਾਰੇ ਰੁਟਾਂ 'ਤੇ ਅੰਤਿਮ ਮੈਟਰੋ ਸੇਵਾ ਸਿਰਫ ਰਾਤ 10 ਵਜੇ ਤੱਕ ਹੀ ਉਪਲੱਬਧ ਹੋਵੋਗੀ।
ਦਿੱਲੀ ਮੈਟਰੋ ਰੇਲ ਕਾਪੋਰੇਸ਼ਨ (DMRC) ਨੇ ਸ਼ੁੱਕਰਵਾਰ ਸ਼ਾਮ ਟਵੀਟ ਕਰ ਇਸ ਬਾਰੇ ਇਹ ਜਾਣਕਾਰੀ ਦਿੱਤੀ। ਡੀ.ਐੱਮ.ਆਰ.ਸੀ. ਨੇ ਆਪਣੇ ਸਾਰੇ ਮੁਸਾਫਰਾਂ ਨੂੰ ਕਿਹਾ ਹੈ ਕਿ ਦਿਵਾਲੀ ਦੇ ਦਿਨ ਉਨ੍ਹਾਂ ਨੂੰ ਆਖਰੀ ਮੈਟਰੋ ਟ੍ਰੇਨ ਸਿਰਫ 10 ਵਜੇ ਤੱਕ ਹੀ ਮਿਲੇਗੀ, ਇਸ ਲਈ ਸਾਰੇ ਯਾਤਰੀ ਸਮੇਂ ਤੋਂ ਪਹਿਲਾਂ ਸਟੇਸ਼ਨ 'ਤੇ ਪਹੁੰਚ ਕੇ ਪ੍ਰੇਸ਼ਾਨੀ ਤੋਂ ਬਚਣ। ਇਸ ਸੂਚਨਾ ਦੇ ਆਧਾਰ 'ਤੇ ਜੇਕਰ ਤੁਸੀਂ ਮੈਟਰੋ ਟ੍ਰੇਨ 'ਤੇ ਯਾਤਰਾ ਕਰ ਰਹੇ ਹੋ ਤਾਂ ਸ਼ਨੀਵਾਰ ਨੂੰ ਰਾਤ 10 ਵਜੇ ਤੋਂ ਬਾਅਦ ਤੁਹਾਨੂੰ ਮੈਟਰੋ ਟ੍ਰੇਨ ਨਹੀਂ ਮਿਲੇਗੀ।
150 ਮੀਟਰ ਹੇਠਾਂ ਖੱਡ 'ਚ ਡਿੱਗੀ ਕਾਰ, 2 ਭੈਣਾਂ ਦੀ ਹੋਈ ਦਰਦਨਾਕ ਮੌਤ
NEXT STORY