Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 16, 2026

    9:01:24 PM

  • bhai ranjit singh dhadrianwale summoned

    ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਸੰਮਨ...

  • sukhbir singh badal statement

    ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਨੂੰ ਕੀਤਾ ਬਰਬਾਦ,...

  • sukhpal singh khaira statement

    ਟਿਕਟਾਂ ਬਚਾਉਣ ਲਈ ਦਿੱਲੀ ਦੇ ਇਸ਼ਾਰੇ 'ਤੇ 'ਆਪ'...

  • gurdwara sahib  shiromani committee

    ਹੈਦਰਾਬਾਦ ’ਚ ਗੁਰਦੁਆਰਾ ਸਾਹਿਬ ਦੀ ਜਗ੍ਹਾ ’ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Italy
  • ਪ੍ਰਧਾਨ ਮੰਤਰੀ ਮੋਦੀ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਪਹੁੰਚੇ ਇਟਲੀ, ਹੋਇਆ ਨਿੱਘਾ ਸਵਾਗਤ

NATIONAL News Punjabi(ਦੇਸ਼)

ਪ੍ਰਧਾਨ ਮੰਤਰੀ ਮੋਦੀ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਪਹੁੰਚੇ ਇਟਲੀ, ਹੋਇਆ ਨਿੱਘਾ ਸਵਾਗਤ

  • Edited By Vandana,
  • Updated: 29 Oct, 2021 02:47 PM
Italy
pm modi arrives in italy to attend g20 summit
  • Share
    • Facebook
    • Tumblr
    • Linkedin
    • Twitter
  • Comment

ਰੋਮ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਇਟਲੀ ਦੀ ਰਾਜਧਾਨੀ ਰੋਮ ਪਹੁੰਚੇ, ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮੋਦੀ ਇੱਥੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ ਗਲੋਬਲ ਅਰਥਵਿਵਸਥਾ ਅਤੇ ਸਿਹਤ ਖੇਤਰ ਦੀ ਰਿਕਵਰੀ, ਟਿਕਾਊ ਵਿਕਾਸ ਅਤੇ ਜਲਵਾਯੂ ਤਬਦੀਲੀ 'ਤੇ ਹੋਰ ਨੇਤਾਵਾਂ ਨਾਲ ਚਰਚਾ ਕਰਨਗੇ। ਇੱਥੇ ਪਹੁੰਚਣ ਤੋਂ ਬਾਅਦ ਮੋਦੀ ਨੇ ਟਵੀਟ ਕੀਤਾ,''ਮਹੱਤਵਪੂਰਣ ਗਲੋਬਲ ਮੁੱਦਿਆਂ 'ਤੇ ਚਰਚਾ ਕਰਨ ਲਈ ਮਹੱਤਵਪੂਰਨ ਮੰਚ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਰੋਮ ਪਹੁੰਚ ਗਿਆ ਹਾਂ। ਮੈਂ ਰੋਮ ਦੀ ਇਸ ਫੇਰੀ ਰਾਹੀਂ ਹੋਰ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਹਾਂ।''

PunjabKesari

ਵਿਦੇਸ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,“ਪ੍ਰਧਾਨ ਮੰਤਰੀ ਮੋਦੀ 16ਵੇਂ ਜੀ-20 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਇੱਥੇ ਪਹੁੰਚੇ ਹਨ।'' ਇਸ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦਾ ਇਟਲੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਇਟਲੀ ਵਿਚ ਭਾਰਤ ਦੇ ਰਾਜਦੂਤ ਨੇ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ,''ਰੋਮ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੋਮ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਦੋ-ਪੱਖੀ ਅਤੇ ਬਹੁਪੱਖੀ ਪ੍ਰੋਗਰਾਮਾਂ ਵਿਚ ਵਿਆਪਕ ਤੌਰ 'ਤੇ ਹਿੱਸਾ ਲੈਣ ਲਈ ਮੋਦੀ ਉਤਸ਼ਾਹਿਤ ਹਨ।'' ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਵੀਰਵਾਰ ਨੂੰ ਜਾਰੀ ਇਕ ਬਿਆਨ 'ਚ ਮੋਦੀ ਨੇ ਕਿਹਾ ਕਿ ਉਹ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰਾਘੀ ਦੇ ਸੱਦੇ 'ਤੇ 29 ਤੋਂ 31 ਅਕਤੂਬਰ ਤੱਕ ਰੋਮ ਅਤੇ ਵੈਟੀਕਨ ਦੀ ਯਾਤਰਾ 'ਤੇ ਹੋਣਗੇ। ਇਸ ਤੋਂ ਬਾਅਦ ਉਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਸੱਦੇ 'ਤੇ 1 ਅਤੇ 2 ਨਵੰਬਰ ਨੂੰ ਬ੍ਰਿਟੇਨ ਦੇ ਗਲਾਸਗੋ 'ਚ ਰੁਕਣਗੇ। 

ਪੜ੍ਹੋ ਇਹ ਅਹਿਮ ਖ਼ਬਰ- H-1B ਮਾਲਕਾਂ ਲਈ ਵੱਡੀ ਜਿੱਤ, 'ਮਾਰਕੀਟ ਖੋਜ ਵਿਸ਼ਲੇਸ਼ਕਾਂ' ਨੂੰ ਇੱਕ ਵਿਸ਼ੇਸ਼ ਪੇਸ਼ੇ ਵਜੋਂ ਮਿਲੀ ਮਨਜ਼ੂਰੀ

ਮੋਦੀ ਨੇ ਕਿਹਾ,"ਰੋਮ ਵਿੱਚ, ਮੈਂ ਜੀ-20 ਦੇਸ਼ਾਂ ਦੇ ਸਮੂਹ ਦੇ 16ਵੇਂ ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਾਂਗਾ ਅਤੇ ਇਸਦੇ ਨੇਤਾਵਾਂ ਨਾਲ ਇਸ ਬਾਰੇ ਚਰਚਾ ਕਰਾਂਗਾ ਕਿ ਮਹਾਮਾਰੀ ਨਾਲ ਪ੍ਰਭਾਵਿਤ ਵਿਸ਼ਵਵਿਆਪੀ ਅਰਥਚਾਰੇ ਅਤੇ ਸਿਹਤ ਖੇਤਰ ਦੀ ਰਿਕਵਰੀ, ਟਿਕਾਊ ਵਿਕਾਸ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਤੋਂ ਕਿਵੇਂ ਉਭਰਿਆ ਜਾਵੇ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੋਵਿਡ-19 ਮਹਾਮਾਰੀ ਦੇ ਫੈਲਣ ਤੋਂ ਬਾਅਦ ਪਹਿਲੀ ਵਾਰ ਕਿਸੇ ਸਿਖਰ ਸੰਮੇਲਨ ਵਿੱਚ ਆਪਣੀ ਮੌਜੂਦਗੀ ਨੂੰ ਦਰਸਾਉਣਗੇ। ਉਨ੍ਹਾਂ ਨੇ ਕਿਹਾ ਕਿ ਜੀ-20 ਦੀ ਬੈਠਕ ਮੌਜੂਦਾ ਵਿਸ਼ਵ ਸਥਿਤੀ ਅਤੇ ਮਹਾਮਾਰੀ ਤੋਂ ਬਾਅਦ ਇਕ ਸਮਾਵੇਸ਼ੀ ਅਤੇ ਟਿਕਾਊ ਢੰਗ ਨਾਲ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰੇਗੀ। 

ਉਨ੍ਹਾਂ ਨੇ ਕਿਹਾ,''ਇਟਲੀ ਦੀ ਆਪਣੀ ਯਾਤਰਾ 'ਤੇ ਮੈਂ ਵੈਟੀਕਨ ਸਿਟੀ ਵੀ ਜਾਵਾਂਗਾ ਅਤੇ ਪੋਪ ਫਰਾਂਸਿਸ ਅਤੇ ਇਸ ਦੇ 'ਸਕੱਤਰ' ਕਾਰਡੀਨਲ ਪੀਟਰੋ ਪੈਰੋਲੀਨ ਨਾਲ ਵੀ ਮੁਲਾਕਾਤ ਕਰਾਂਗਾ ਅਤੇ ਭਾਰਤ ਨਾਲ ਦੁਵੱਲੇ ਸਬੰਧਾਂ 'ਚ ਪ੍ਰਗਤੀ ਦੀ ਸਮੀਖਿਆ ਵੀ ਕਰਾਂਗਾ।  ਜੀ-20 ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਹੋਰ ਸਹਿਯੋਗੀ ਦੇਸ਼ਾਂ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਭਾਰਤ ਨਾਲ ਦੋ-ਪੱਖੀ ਰਿਸ਼ਤਿਆਂ ਵਿਚ ਤਰੱਕੀ ਦੀ ਸਮੀਖਿਆ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਦੌਰੇ ਦੌਰਾਨ ਵੱਖ-ਵੱਖ ਦੁਵੱਲੇ ਅਤੇ ਭਾਈਚਾਰਕ ਨਾਲ ਸਬੰਧਤ ਸਮਾਗਮ ਵੀ ਹੋਣਗੇ।

ਮੋਦੀ ਦਾ ਅੱਜ ਦਾ ਪ੍ਰੋਗਰਾਮ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦਿਨਾਂ ਵਿਦੇਸ਼ ਦੌਰੇ 'ਤੇ ਅੱਜ ਇਟਲੀ ਪਹੁੰਚ ਗਏ ਹਨ। 

- ਰੋਮ ਤੋਂ ਬਾਅਦ ਪੀਐਮ ਮੋਦੀ ਵੈਟੀਕਨ ਵੀ ਜਾਣਗੇ ਜਿੱਥੇ ਉਹ ਪੋਪ ਫਰਾਂਸਿਸ ਨਾਲ ਮੁਲਾਕਾਤ ਕਰਨਗੇ। 

- ਇਸ ਤੋਂ ਪਹਿਲਾਂ ਉਹ ਅੱਜ ਬਾਅਦ ਦੁਪਹਿਰ 3:30 ਵਜੇ ਰੋਮ 'ਚ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।

- ਇਸ ਦੇ ਨਾਲ ਹੀ ਉਹ ਭਾਰਤੀ ਸਮੇਂ ਮੁਤਾਬਕ ਸ਼ਾਮ 5:30 ਵਜੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰਾਗੀ ਨਾਲ ਮੁਲਾਕਾਤ ਕਰਨਗੇ। 

- ਇਟਲੀ ਤੋਂ ਬਾਅਦ ਪੀਐਮ ਮੋਦੀ ਯੂਕੇ ਦੇ ਗਲਾਸਗੋ ਜਾਣਗੇ ਜਿੱਥੇ ਉਹ ਜਲਵਾਯੂ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਮੇਤ ਹੋਰ ਦੇਸ਼ਾਂ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ।

  • Narendra Modi
  • G-20 Summit
  • Italy
  • warm welcome
  • ਨਰਿੰਦਰ ਮੋਦੀ
  • ਜੀ-20 ਸਿਖਰ ਸੰਮੇਲਨ
  • ਇਟਲੀ
  • ਨਿੱਘਾ ਸਵਾਗਤ

ਧਾਕੜ ਟੈਨਿਸ ਖਿਡਾਰੀ ਲਿਏਂਡਰ ਪੇਸ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ

NEXT STORY

Stories You May Like

  • 20 international flights cancelled
    ਪੱਛਮੀ ਏਸ਼ੀਆ 'ਚ ਜੰਗ ਦੇ ਬੱਦਲ: ਕੋਲਕਾਤਾ ਤੋਂ 20 ਅੰਤਰਰਾਸ਼ਟਰੀ ਉਡਾਣਾਂ ਰੱਦ
  • sang on foot from hoshiarpur received a warm welcome upon reaching gurdaspur
    ਹੁਸ਼ਿਆਰਪੁਰ ਤੋਂ ਆਏ ਪੈਦਲ ‘ਸੰਗ’ ਦਾ ਗੁਰਦਾਸਪੁਰ ਪਹੁੰਚਣ 'ਤੇ ਨਿੱਘਾ ਸੁਆਗਤ, ਥਾਂ-ਥਾਂ ਲੱਗੇ ਲੰਗਰ
  • saurav khullar joins bjp
    ਕਾਂਗਰਸ ਨੂੰ ਵੱਡਾ ਝਟਕਾ: ਸੌਰਵ ਖੁੱਲਰ ਭਾਜਪਾ 'ਚ ਸ਼ਾਮਲ; ਅਸ਼ਵਨੀ ਸ਼ਰਮਾ ਨੇ ਕੀਤਾ ਸਵਾਗਤ
  • thunderstorm and hailstorm till march 20
    20 ਮਾਰਚ ਤੱਕ ਹਨੇਰੀ-ਤੂਫਾਨ ਤੇ ਗੜੇਮਾਰੀ, ਮੌਸਮ ਵਿਭਾਗ ਦੀ ਪੰਜਾਬ ਲਈ ਚਿਤਾਵਨੀ
  • aam aadmi party pm modi
    ਆਮ ਆਦਮੀ ਪਾਰਟੀ ਦੀ ਬਹਾਨੇਬਾਜ਼ੀਆਂ ਕਰਕੇ ਰੁੱਕ ਰਹੇ ਵਿਕਾਸ ਦੇ ਕੰਮ : ਪ੍ਰਧਾਨ ਮੰਤਰੀ
  • suv falls into 20 foot pit during test drive
    ਟੈਸਟ ਡਰਾਈਵ ਦੌਰਾਨ ਵਾਪਰਿਆ ਰੂਹ ਕੰਬਾਊ ਹਾਦਸਾ, 20 ਫੁੱਟ ਡੂੰਘੇ ਖੱਡੇ 'ਚ ਜਾ ਡਿੱਗੀ SUV
  • sant baba nidhan singh sewa society italy organize gurmat samagam
    ਸੰਤ ਬਾਬਾ ਨਿਧਾਨ ਸਿੰਘ ਜੀ ਸੇਵਾ ਸੁਸਾਇਟੀ ਇਟਲੀ ਵੱਲੋਂ ਸੁਜਾਰਾ 'ਚ ਗੁਰਮਤਿ ਸਮਾਗਮ 14 ਤੇ 15 ਨੂੰ
  • canada immigration down 20 percent
    Canada ਜਾਣ ਵਾਲੇ ਭਾਰਤੀਆਂ ਦੇ ਰੁਝਾਨ 'ਚ ਵੱਡੀ ਗਿਰਾਵਟ; ਇਮੀਗ੍ਰੇਸ਼ਨ 'ਚ 20 ਫੀਸਦੀ ਦੀ ਕਮੀ
  • accident in jalandhar  s ppr market  audi hits thar  cctv comes to light
    ਜਲੰਧਰ ਦੀ PPR ਮਾਰਕੀਟ 'ਚ ਹਾਦਸਾ: ਆਡੀ ਨੇ ਥਾਰ ਨੂੰ ਮਾਰੀ ਟੱਕਰ, ਸੀਸੀਟੀਵੀ 'ਚ...
  • sukhbir singh badal statement
    ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਨੂੰ ਕੀਤਾ ਬਰਬਾਦ, ਆਪਣੇ ਹੀ ਵਿਧਾਇਕਾਂ ਨੂੰ ਨਹੀਂ...
  • sukhpal singh khaira statement
    ਟਿਕਟਾਂ ਬਚਾਉਣ ਲਈ ਦਿੱਲੀ ਦੇ ਇਸ਼ਾਰੇ 'ਤੇ 'ਆਪ' ਵਿਧਾਇਕਾਂ ਕਰ ਰਹੀਆਂ ਮੇਰੇ...
  • heavy rains 3 days in punjab imd issues thunderstorm alert
    ਪੰਜਾਬ 'ਚ ਅਜੇ 3 ਦਿਨ ਹੋਰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ...
  • two food supply department inspectors suspended in punjab
    ਪੰਜਾਬ ਦੇ ਇਨ੍ਹਾਂ ਵੱਡੇ ਅਧਿਕਾਰੀਆਂ 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ
  • 3 consecutive holidays in punjab closed school collages
    ਪੰਜਾਬ 'ਚ ਲਗਾਤਾਰ 3 ਛੁੱਟੀਆਂ ! ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
  • piles of garbage piled up in jalandhar despite spending rs 30 crore
    15 ਲੱਖ ਟਨ ਕੂੜਾ ਸਾਫ਼ ਕਰਕੇ ਇੰਦੌਰ ਬਣਿਆ ਨੰਬਰ ਇਕ, ਜਲੰਧਰ 'ਚ 30 ਕਰੋੜ ਖ਼ਰਚਣ...
  • pargat singh ranjit singh case
    ਪੰਜਾਬ ਵਿਧਾਨ ਸਭਾ 'ਚ ਉੱਠਿਆ ਰਣਜੀਤ ਸਿੰਘ ਦੇ ਐਨਕਾਊਂਟਰ ਦਾ ਮੁੱਦਾ, ਪਰਗਟ ਸਿੰਘ...
Trending
Ek Nazar
post office new service india post 24 speed post delivery service

ਭਾਰਤੀ ਡਾਕ ਵਿਭਾਗ ਦਾ ਵੱਡਾ ਧਮਾਕਾ! ਹੁਣ 24 ਘੰਟਿਆਂ 'ਚ ਮਿਲੇਗਾ ਪਾਰਸਲ, ਦੇਰੀ...

american soldiers killed in attacks on baghdad base

ਅਮਰੀਕੀ ਟਿਕਾਣਿਆਂ 'ਤੇ ਈਰਾਨੀ ਹਮਲੇ ਵਧੇ, ਬਗਦਾਦ ਬੇਸ 'ਤੇ ਹਮਲੇ 'ਚ ਮਾਰੇ ਗਏ...

amritsar becomes   shimla   in the heat of march

ਗੁਰੂ ਨਗਰੀ ’ਤੇ ਕੁਦਰਤ ਮਿਹਰਬਾਨ; ਮਾਰਚ ਦੀ ਗਰਮੀ ’ਚ ‘ਸ਼ਿਮਲਾ’ ਬਣਿਆ ਅੰਮ੍ਰਿਤਸਰ

order veg thali meat bone piece

ਆਰਡਰ ਕੀਤੀ 'ਵੈੱਜ ਥਾਲੀ' 'ਚ ਹੱਡੀ ਦੇਖ ਗਾਹਕ ਦੇ ਉੱਡੇ ਹੋਸ਼! ਲਖਨਊ ਦੇ ਹੋਟਲ 'ਚ...

gold price plummets on first day of the week

ਹਫ਼ਤੇ ਦੇ ਪਹਿਲੇ ਦਿਨ ਹੀ ਮੂਧੇ ਮੂੰਹ ਡਿੱਗਾ ਸੋਨਾ ! ਚਾਂਦੀ ਦੀਆਂ ਕੀਮਤਾਂ 'ਚ ਵੀ...

huge shortage of healthy organs for donation

ਅੰਗ ਦਾਨ ਲਈ ਸਿਹਤਮੰਦ ਅੰਗਾਂ ਦੀ ਵੱਡੀ ਘਾਟ, ਸਕ੍ਰੀਨਿੰਗ ਦੌਰਾਨ ਇੱਕ-ਤਿਹਾਈ ਅੰਗ...

firing at former sarpanch s house

ਸਾਬਕਾ ਸਰਪੰਚ ਦੇ ਘਰ ’ਤੇ ਫਾਇਰਿੰਗ, ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ 10 ਫਾਇਰ

young boy making reel accident

Reel ਬਣਾਉਣ ਦੇ ਚੱਕਰ 'ਚ ਨੌਜਵਾਨ ਨਾਲ ਵਾਪਰੀ ਅਜਿਹੀ ਅਣਹੋਈ, ਉੱਠਿਆ ਜਨਾਜ਼ਾ

oil executives warn trump

ਹੋਰ ਵਧੇਗਾ ਊਰਜਾ ਸੰਕਟ, ਤੇਲ ਕੰਪਨੀਆਂ ਦੀ ਟਰੰਪ ਨੂੰ ਚੇਤਾਵਨੀ

sidhu moosewala  s new song is coming

ਆਉਣ ਵਾਲੈ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ! Insta ਸਟੋਰੀ ਨੇ ਛੇੜੀ ਚਰਚਾ

bibi is alive benjamin netanyahu

‘ਬੀਬੀ ਅਜੇ ਜ਼ਿੰਦਾ ਹੈ...’, ਮੌਤ ਦੀਆਂ ਅਫਵਾਹਾਂ ਵਿਚਾਲੇ ਕੌਫੀ ਪੀਂਦੇ ਨਜ਼ਰ ਆਏ...

israel claims to destroyed hezbollah command

ਇਜ਼ਰਾਈਲ ਦਾ ਦਾਅਵਾ, ਬੇਰੂਤ 'ਚ ਹਿਜ਼ਬੁੱਲਾ ਕਮਾਂਡ ਸੈਂਟਰਾਂ ਨੂੰ ਕੀਤਾ ਤਬਾਹ

now ants smuggled chinese citizens arrested at airport

ਹੁਣ ਕੀੜੀਆਂ ਦੀ ਵੀ ਹੋਣ ਲੱਗੀ ਤਸਕਰੀ, ਏਅਰਪੋਰਟ 'ਤੇ ਚੀਨੀ ਨਾਗਰਿਕ ਗ੍ਰਿਫ਼ਤਾਰ

israeli soldiers opened fire on car

ਇਜ਼ਰਾਈਲੀ ਸੈਨਿਕਾਂ ਨੇ ਕਾਰ 'ਤੇ ਕੀਤੀ ਗੋਲੀਬਾਰੀ, ਬੱਚਿਆਂ ਸਣੇ ਚਾਰ ਲੋਕਾਂ ਦੀ...

wave of mourning in the music world  veteran artist passes away

ਸੰਗੀਤ ਜਗਤ 'ਚ ਸੋਗ ਦੀ ਲਹਿਰ ! ਦਿੱਗਜ ਕਲਾਕਾਰ ਫਿਲ ਕੈਂਪਬੇਲ ਦਾ ਹੋਇਆ ਦੇਹਾਂਤ

ravi dubey reveals his sweet ritual with wife sargun mehta in the morning

ਰਵੀ ਦੁਬੇ ਤੇ ਸਰਗੁਣ ਮਹਿਤਾ ਦੀ ਲਵ ਸਟੋਰੀ ਦਾ ਨਵਾਂ ਕਿੱਸਾ; ਸਵੇਰੇ-ਸਵੇਰੇ ਜਗਾ ਕੇ...

now this star cricketer will hit fours and sixes on the film pitch

ਹੁਣ ਫ਼ਿਲਮੀ ਪਿੱਚ 'ਤੇ ਚੌਕੇ-ਛੱਕੇ ਮਾਰੇਗਾ ਇਹ ਸਟਾਰ ਕ੍ਰਿਕਟਰ ! 'ਰੱਬ ਦਾ...

netanyahu faces new challenge

ਈਰਾਨ 'ਚ ਸ਼ਾਸਨ ਤਬਦੀਲੀ ਦੀਆਂ ਉਮੀਦਾਂ ਮੱਧਮ; ਨੇਤਨਯਾਹੂ ਸਾਹਮਣੇ ਨਵੀਂ ਚੁਣੌਤੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • big blow to employees ahead of 8th pay commission
      8ਵੇਂ ਤਨਖਾਹ ਕਮਿਸ਼ਨ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਵੱਡਾ ਝਟਕਾ ! ਨਹੀਂ ਮਿਲੇਗੀ ਇਹ...
    • punjabis will send bhagwant mann back to comedy shows rp singh
      2027 'ਚ ਪੰਜਾਬੀ ਭਗਵੰਤ ਮਾਨ ਨੂੰ ਮੁੜ ਕਾਮੇਡੀ ਸ਼ੋਅ 'ਚ ਭੇਜਣਗੇ : ਆਰ ਪੀ ਸਿੰਘ
    • kerala assembly election bjp announces first list of 47 candidates
      ਕੇਰਲ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ 47 ਉਮੀਦਵਾਰਾਂ ਦੀ ਪਹਿਲੀ ਸੂਚੀ
    • 54 thousand tons of gas reached india  lpg crisis will end
      ਭਾਰਤ ਪੁੱਜੀ 54 ਹਜ਼ਾਰ ਟਨ ਗੈਸ, ਖਤਮ ਹੋਵੇਗਾ LPG ਸੰਕਟ !
    • raghav chadha raises tax reform issue
      ਰਾਘਵ ਚੱਢਾ ਨੇ ਚੁੱਕਿਆ ਟੈਕਸ ਸੁਧਾਰਾਂ ਦਾ ਮੁੱਦਾ; ਪਤੀ-ਪਤਨੀ ਨੂੰ ਇਕਾਈ ਮੰਨਣ ਦੀ...
    • bank manager  guard  firing  uttar pradesh police
      ਬੈਂਕ ਮੈਨੇਜਰ ਨੂੰ ਗਾਰਡ ਨੇ ਮਾਰੀ ਗੋਲੀ, ਇਲਾਜ ਦੌਰਾਨ ਹੋਈ ਮੌਤ
    • india bound flight diverted
      ਅਮਰੀਕਾ ਤੋਂ ਭਾਰਤ ਆਉਂਦੀ ਜਹਾਜ਼ 'ਚ ਪੈ ਗਿਆ ਨੁਕਸ ! ਆਇਰਲੈਂਡ ਵੱਲ ਕਰਨਾ ਪਿਆ...
    • hardeep puri daughter files 10 crore defamation suit epstein case
      Epstein Case : ਹਰਦੀਪ ਪੁਰੀ ਦੀ ਬੇਟੀ ਨੇ ਦਾਇਰ ਕੀਤਾ 10 ਕਰੋੜ ਦਾ ਮਾਣਹਾਨੀ...
    • jammu kashmir  deputy chief minister  surinder choudhary  bulletproof vehicle
      ਫਾਰੂਕ ਅਬਦੁੱਲਾ 'ਤੇ ਹਮਲੇ ਮਗਰੋਂ ਡਰੇ ਜੰਮੂ ਦੇ ਨੇਤਾ ! ਡਿਪਟੀ CM ਨੇ ਮੰਗੀ...
    • 2 arrested for stealing pipes
      ਹਰਿਆਣਾ ਦੇ ਸਿਵਲ ਹਸਪਤਾਲ 'ਚੋਂ ਐਲੁਮੀਨੀਅਮ ਦੇ ਪਾਇਪ ਚੋਰੀ ਕਰਦੇ 2 ਮੁਲਜ਼ਮ ਰੰਗੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +