ਇੰਟਰਨੈਸ਼ਨਲ ਡੈਸਕ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 76ਵਾਂ ਜਨਮਦਿਨ ਹੈ। ਇਸ ਮੌਕੇ ਦੇਸ਼ ਹੀ ਨਹੀਂ, ਵਿਦੇਸ਼ਾਂ ਤੋਂ ਵੀ ਕਈ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। PM ਮੋਦੀ ਦੇ ਜਨਮਦਿਨ ਦੇ ਖਾਸ ਮੌਕੇ ਦੁਬਈ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ 'ਬੁਰਜ ਖ਼ਲੀਫ਼ਾ' ਨੂੰ ਖੂਬਸੂਰਤ ਰੌਸ਼ਨੀਆਂ ਨਾਲ ਸਜਾਇਆ ਗਿਆ। ਬੁਰਜ ਖ਼ਲੀਫ਼ਾ 'ਤੇ ਭਾਰਤੀ ਤਿਰੰਗੇ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਅਤੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਾ ਖਾਸ ਸੰਦੇਸ਼ ਡਿਸਪਲੇ ਕੀਤਾ ਗਿਆ।
ਦੁਬਈ ਦੇ ਇਸ ਕਦਮ ਨੂੰ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਰਣਨੀਤਕ, ਕੂਟਨੀਤਕ ਅਤੇ ਆਰਥਿਕ ਸਬੰਧਾਂ ਦੀ ਮਜ਼ਬੂਤੀ ਵੱਲ ਇਕ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਬੁਰਜ ਖ਼ਲੀਫ਼ਾ 'ਤੇ ਪੀ.ਐੱਮ. ਮੋਦੀ ਦੀਆਂ ਤਸਵੀਰਾਂ, 'Happy Birthday PM Narendra Modi' ਦਾ ਮੈਸੇਜ ਅਤੇ ਤਿਰੰਗੇ ਦੇ ਰੰਗ ਦਿਖਾਏ ਗਏ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਭਾਰਤੀ ਪ੍ਰਵਾਸੀ ਅਤੇ ਸੈਲਾਨੀ ਇਕੱਠੇ ਹੋਏ ਸਨ।
ਇਹ ਵੀ ਪੜ੍ਹੋ- ਟਰੰਪ ਦੀ 100 ਫ਼ੀਸਦੀ ਟੈਰਿਫ਼ ਦੀ ਧਮਕੀ 'ਤੇ ਭਾਰਤ ਦਾ ਮੂੰਹਤੋੜ ਜਵਾਬ, ਜਾਰੀ ਰਹੇਗੀ ਖਰੀਦਦਾਰੀ
ਜ਼ਿਕਰਯੋਗ ਹੈ ਕਿ ਪੀ.ਐੱਮ. ਮੋਦੀ ਦੇ ਜਨਮਦਿਨ 'ਤੇ ਦੇਸ਼-ਵਿਦੇਸ਼ ਤੋਂ ਸ਼ੁਭਕਾਮਨਾਵਾਂ ਦੇ ਸੰਦੇਸ਼ ਆ ਰਹੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਣੇ ਦੁਨੀਆ ਦੇ ਕਈ ਆਗੂਆਂ ਨੇ ਉਨ੍ਹਾਂ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੁਰਜ ਖ਼ਲੀਫ਼ਾ 'ਤੇ ਅਜਿਹਾ ਸ਼ੋਅ ਲਗਾਇਆ ਗਿਆ ਹੋਵੇ, ਇਸ ਤੋਂ ਇਲਾਵਾ ਭਾਰਤ ਦੇ ਆਜ਼ਾਦੀ ਦਿਹਾੜੇ ਅਤੇ ਪਿਛਲੇ ਸਾਲਾਂ 'ਚ ਪੀ.ਐੱਮ. ਮੋਦੀ ਦੇ ਜਨਮਦਿਨ 'ਤੇ ਵੀ ਯੂ.ਏ.ਈ. ਵੱਲੋਂ ਅਜਿਹਾ ਖਾਸ ਕਦਮ ਚੁੱਕਿਆ ਜਾਂਦਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਸਾਮ ’ਚ 327 ਕਰੋੜ ਰੁਪਏ ਦੀ ਡਰੱਗਜ਼ ਜ਼ਬਤ, ਇੱਕ ਵਿਅਕਤੀ ਗ੍ਰਿਫਤਾਰ
NEXT STORY