ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵੀਅਤਨਾਮ ਦੇ ਲੰਬੇ ਸਮੇਂ ਤੋਂ ਨੇਤਾ ਰਹੇ ਨਗੁਏਨ ਫੂ ਟ੍ਰੌਂਗ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਟਵਿੱਟਰ 'ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਦੁੱਖ ਦੀ ਘੜੀ ਵਿੱਚ ਵੀਅਤਨਾਮ ਦੇ ਲੋਕਾਂ ਅਤੇ ਲੀਡਰਸ਼ਿਪ ਦੇ ਨਾਲ ਇੱਕਮੁੱਠ ਹੈ।
ਉਨ੍ਹਾਂ ਨੇ ਕਿਹਾ, “ਮੈਂ ਵੀਅਤਨਾਮੀ ਨੇਤਾ ਅਤੇ ਜਨਰਲ ਸਕੱਤਰ ਨਗੁਏਨ ਫੂ ਟ੍ਰੌਂਗ ਦੇ ਦੇਹਾਂਤ ਦੀ ਖਬਰ ਤੋਂ ਦੁਖੀ ਹਾਂ। ਅਸੀਂ ਵਿਛੜੇ ਆਗੂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। "ਅਸੀਂ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ ਅਤੇ ਇਸ ਦੁੱਖ ਦੀ ਘੜੀ ਵਿੱਚ ਵੀਅਤਨਾਮ ਦੇ ਲੋਕਾਂ ਅਤੇ ਲੀਡਰਸ਼ਿਪ ਦੇ ਨਾਲ ਇੱਕਜੁੱਟ ਹੋ ਕੇ ਖੜ੍ਹੇ ਹਾਂ।"
ਇਹ ਵੀ ਪੜ੍ਹੋ- ਇਕ ਹੋਰ ਟਰੇਨ ਪਟੜੀ ਤੋਂ ਉਤਰੀ, ਗੁਜਰਾਤ 'ਚ ਵਲਸਾਡ ਅਤੇ ਸੂਰਤ ਸਟੇਸ਼ਨ ਵਿਚਾਲੇ ਵਾਪਰੀ ਘਟਨਾ
ਵੀਅਤਨਾਮ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁਖੀ ਨਗੁਏਨ ਫੂ ਟ੍ਰੌਂਗ ਦਾ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਅਹੁਦੇ 'ਤੇ 13 ਸਾਲ ਬਾਅਦ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 80 ਸਾਲਾਂ ਦੇ ਸਨ। ਉਨ੍ਹਾਂ ਦੀ ਮੌਤ ਸਰਕਾਰ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਹੋਈ ਹੈ ਕਿ ਉਹ ਆਪਣੀ ਸਿਹਤ 'ਤੇ ਧਿਆਨ ਕੇਂਦਰਿਤ ਕਰਨ ਅਤੇ ਰਾਸ਼ਟਰਪਤੀ ਟੂ ਲੈਮ ਨੂੰ ਵਾਗਡੋਰ ਸੌਂਪਣ ਲਈ ਅਹੁਦਾ ਛੱਡ ਰਹੇ ਹਨ।
2011 ਤੋਂ ਵੀਅਤਨਾਮ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਅਤੇ ਪ੍ਰਧਾਨ, ਟ੍ਰੌਂਗ ਨੂੰ ਦਹਾਕਿਆਂ ਵਿੱਚ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਵਿੱਚੋਂ ਇੱਕ ਵਜੋਂ ਦੇਖਿਆ ਜਾਂਦਾ ਸੀ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਮੁਤਾਬਕ ਟ੍ਰੌਂਗ ਦੀ ਮੌਤ ਬੁਢਾਪੇ ਅਤੇ ਗੰਭੀਰ ਬੀਮਾਰੀ ਕਾਰਨ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'X' ਦੇ ਮਾਲਕ ਨੇ PM ਮੋਦੀ ਨੂੰ ਦੁਨੀਆ ਦੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਨੇਤਾ ਬਣਨ 'ਤੇ ਦਿੱਤੀ ਵਧਾਈ
NEXT STORY