ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਰਸਾ ਮੁੰਡਾ ਦੀ ਜਯੰਤੀ ਮੌਕੇ ਅੱਜ ਯਾਨੀ ਸੋਮਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਰਾਂਚੀ ’ਚ ਭਗਵਾਨ ਬਿਰਸਾ ਮੁੰਡਾ ਸਮਰਿਤੀ ਗਾਰਡਨ ਸਹਿ ਸੁਤੰਤਰਤਾ ਸੈਨਾਨੀ ਮਿਊਜ਼ੀਅਮ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ’ਚ ਪੀ.ਐੱਮ. ਮੋਦੀ ਨੇ ਕਿਹਾ,‘‘ਆਜ਼ਾਦੀ ਦੇ ਇਸ ਅੰਮ੍ਰਿਤਕਾਲ ’ਚ ਦੇਸ਼ ਨੇ ਤੈਅ ਕੀਤਾ ਹੈ ਕਿ ਭਾਰਤ ਦੀਆਂ ਜਨਜਾਤੀ ਪਰੰਪਰਾਵਾਂ ਨੂੰ, ਸ਼ੋਰਿਆ ਗਾਥਾਵਾਂ ਨੂੰ ਦੇਸ਼ ਹੁਣ ਹੋਰ ਵੀ ਸ਼ਾਨਦਾਰ ਪਛਾਣ ਦੇਵੇਗਾ। ਇਸੇ ਕ੍ਰਮ ’ਚ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ ਕਿ ਅੱਜ ਤੋਂ ਹਰ ਸਾਲ ਦੇਸ਼ 15 ਨਵੰਬਰ ਯਾਨੀ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਵਸ ਨੂੰ ਜਨਜਾਤੀ ਗੌਰਵ ਦਿਵਸ ਦੇ ਰੂਪ ’ਚ ਮਨਾਏਗਾ।
ਉਨ੍ਹਾਂ ਕਿਹਾ,‘‘ਸਾਡੇ ਜੀਵਨ ’ਚ ਕੁਝ ਦਿਨ ਬਹੁਤ ਖ਼ੁਸ਼ਕਿਸਮਤੀ ਨਾਲ ਆਉਂਦੇ ਹਨ ਅਤੇ ਜਦੋਂ ਇਹ ਦਿਨ ਆਉਂਦੇ ਹਨ ਉਦੋਂ ਸਾਡਾ ਕਰਤੱਵ ਹੁੰਦਾ ਹੈ ਕਿ ਉਨ੍ਹਾਂ ਦੀ ਆਭਾ, ਉਨ੍ਹਾਂ ਦੇ ਪ੍ਰਕਾਸ਼ ਨੂੰ ਅਗਲੀ ਪੀੜ੍ਹੀਆਂ ਤੱਕ ਹੋਰ ਵੱਧ ਸ਼ਾਨਦਾਰ ਰੂਪ ’ਚ ਪਹੁੰਚਾਇਆ ਜਾਵੇ। ਅੱਜ ਦਾ ਇਹ ਦਿਨ ਅਜਿਹਾ ਹੀ ਨੇਕ ਮੌਕਾ ਹੈ।’’ ਪੀ.ਐੱਮ. ਮੋਦੀ ਨੇ ਕਿਹਾ,‘‘ਭਾਰਤ ਦੀ ਸੱਤਾ, ਭਾਰਤ ਲਈ ਫ਼ੈਸਲੇ ਲੈਣ ਦੀ ਅਧਿਕਾਰ ਸ਼ਕਸਤੀ ਭਾਰਤ ਦੇ ਲੋਕਾਂ ਕੋਲ ਆਏ, ਇਹ ਸੁਤੰਤਰਤਾ ਸੰਗ੍ਰਾਮ ਦਾ ਇਕ ਕੁਦਰਤੀ ਟੀਚਾ ਸੀ ਪਰ ਨਾਲ ਹੀ ‘ਧਰਤੀ ਆਬਾ’ ਦੀ ਲੜਾਈ ਉਸ ਸੋਚ ਵਿਰੁੱਧ ਵੀ ਸੀ, ਜੋ ਭਾਰਤ ਦੀ, ਆਦਿਵਾਸੀ ਸਮਾਜ ਦੀ ਪਛਾਣ ਨੂੰ ਮਿਟਾਉਣਾ ਚਾਹੁੰਦੀ ਸੀ।’’ ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਨਾਮ ’ਤੇ ਵਿਭਿੰਨਤਾ ’ਤੇ ਹਮਲਾ, ਪ੍ਰਾਚੀਨ ਪਛਾਣ ਅਤੇ ਕੁਦਰਤ ਨਾਲ ਛੇੜਛਾੜ, ਭਗਵਾਨ ਬਿਰਸਾ ਜਾਣਦੇ ਸਨ ਕਿ ਇਹ ਸਮਾਜ ਦੇ ਕਲਿਆਣ ਦਾ ਰਸਤਾ ਨਹੀਂ ਹੈ। ਉਹ ਆਧੁਨਿਕ ਸਿੱਖਿਆ ਦੇ ਪੱਖਕਾਰ ਸਨ, ਉਹ ਤਬਦੀਲੀਆਂ ਦੀ ਵਕਾਲਤ ਕਰਦੇ ਸਨ। ਉਨ੍ਹਾਂ ਨੇ ਆਪਣੇ ਹੀ ਸਮਾਜ ਦੀਆਂ ਕੁਰੀਤੀਆਂ, ਕਮੀਆਂ ਵਿਰੁੱਧ ਬੋਲਣ ਦਾ ਸਾਹਸ ਦਿਖਾਇਆ।
ਇਹ ਵੀ ਪੜ੍ਹੋ : ਬਿਰਸਾ ਮੁੰਡਾ ਦੀ ਜਯੰਤੀ ’ਤੇ PM ਮੋਦੀ ਸਮੇਤ ਕਈ ਦਿੱਗਜ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਨਿਰਸੁਆਰਥ ਸੇਵਾ ਦਾ ਇਨਾਮ, ਬਜ਼ੁਰਗ ਬੀਬੀ ਨੇ ਰਿਕਸ਼ਾ ਚਾਲਕ ਦੇ ਨਾਂ ਕੀਤੀ ਕਰੋੜਾਂ ਦੀ ਜਾਇਦਾਦ
NEXT STORY