ਭੁਵਨੇਸ਼ਵਰ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਡਿਜੀਟਲ ਧੋਖਾਦੇਹੀ, ਸਾਈਬਰ ਅਪਰਾਧ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਤਕਨੀਕ ਕਾਰਨ ਪੈਦਾ ਸੰਭਾਵੀ ਖਤਰਿਆਂ, ਵਿਸ਼ੇਸ਼ ਤੌਰ ’ਤੇ ਸਮਾਜਿਕ ਅਤੇ ਪਰਿਵਾਰਕ ਸਬੰਧਾਂ ਨੂੰ ਪ੍ਰਭਾਵਿਤ ਕਰਨ ਲਈ ‘ਡੀਪਫੇਕ’ ਦੀ ਸਮਰੱਥਾ ’ਤੇ ਚਿੰਤਾ ਪ੍ਰਗਟਾਈ।
ਪ੍ਰਧਾਨ ਮੰਤਰੀ ਨੇ ਪੁਲਸ ਦੇ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੇ 59ਵੇਂ ਕੁੱਲ ਭਾਰਤੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪੁਲਸ ਕਾਂਸਟੇਬਲਾਂ ਦੇ ਕੰਮ ਦੇ ਬੋਝ ਨੂੰ ਘੱਟ ਕਰਨ ਲਈ ਤਕਨਾਲੋਜੀ ਦੀ ਵਰਤੋਂ ਦਾ ਸੱਦਾ ਦਿੱਤਾ।
ਉਨ੍ਹਾਂ ਸੁਝਾਅ ਦਿੱਤਾ ਕਿ ਪੁਲਸ ਥਾਣਿਆਂ ਨੂੰ ਸਰੋਤਾਂ ਦੀ ਵੰਡ ਦਾ ਕੇਂਦਰ ਬਿੰਦੂ ਬਣਾਇਆ ਜਾਣਾ ਚਾਹੀਦਾ ਹੈ। ਇਕ ਅਧਿਕਾਰਤ ਬਿਆਨ ਮੁਤਾਬਿਕ ਮੋਦੀ ਨੇ ਸੁਰੱਖਿਆ ਚੁਣੌਤੀਆਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਹਿਲੂਆਂ ’ਤੇ ਵਿਆਪਕ ਚਰਚਾ ਨੂੰ ਉਭਾਰਿਆ ਅਤੇ ਸੰਮੇਲਨ ਦੌਰਾਨ ਉੱਭਰੀਆਂ ਜਵਾਬੀ ਰਣਨੀਤੀਆਂ ’ਤੇ ਤਸੱਲੀ ਪ੍ਰਗਟਾਈ। ਪ੍ਰਧਾਨ ਮੰਤਰੀ ਮੋਦੀ ਨੇ ਡਿਜੀਟਲ ਧੋਖਾਦੇਹੀ, ਸਾਈਬਰ ਅਪਰਾਧ ਅਤੇ ਏ. ਆਈ. ਤਕਨਾਲੋਜੀ ਤੋਂ ਪੈਦਾ ਸੰਭਾਵੀ ਖਤਰਿਆਂ ਦਾ ਜਵਾਬ ਦੇਣ ਲਈ ਪੁਲਸ ਦੀ ਅਗਵਾਈ ਨਾਲ ਭਾਰਤ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਅਭਿਲਾਸ਼ੀ ਭਾਰਤ ਦੀ ਦੋਹਰੀ ਏ. ਆਈ. ਸ਼ਕਤੀ ਦੀ ਵਰਤੋਂ ਕਰ ਕੇ ਚੁਣੌਤੀ ਨੂੰ ਮੌਕੇ ’ਚ ਬਦਲਣ ਦਾ ਸੱਦਾ ਦਿੱਤਾ।
ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਨੇ ਚੁੱਕਿਆ ਖ਼ੌਫ਼ਨਾਕ ਕਦਮ
NEXT STORY