ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਆਸੀ ਵਿਰੋਧ ਨੂੰ ਭੁਲਾ ਕੇ ਇਕ ਵਾਰ ਫਿਰ ਨਿਮਰਤਾ ਦਿਖਾਈ। ਸੈਂਟਰਲ ਹਾਲ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਹੁੰ ਚੁੱਕ ਸਮਾਰੋਹ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਹੋਈ। ਮਮਤਾ ਸੈਂਟਰਲ ਹਾਲ ਦੇ ਸਭ ਤੋਂ ਪਿੱਛੇ ਦੀ ਲਾਈਨ 'ਚ ਬੈਠੀ ਸੀ। ਜਿਵੇਂ ਹੀ ਸਹੁੰ ਚੁੱਕ ਸਮਾਰੋਹ ਖਤਮ ਹੋਇਆ, ਮੋਦੀ ਉਨ੍ਹਾਂ ਕੋਲ ਗਏ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਅਜਿਹੇ ਸਮੇਂ ਇਹ ਪਹਿਲ ਕੀਤੀ, ਜਦੋਂ ਮਮਤਾ ਬੈਨਰਜੀ ਕੇਂਦਰ ਸਰਕਾਰ ਅਤੇ ਭਾਜਪਾ 'ਤੇ ਲਗਾਤਾਰ ਤਲੱਖ ਹਮਲੇ ਕਰ ਰਹੀ ਹੈ। ਮਮਤਾ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਤੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਨਹੀਂ ਮਿਲ ਰਿਹਾ ਹੈ। ਉੱਥੇ ਹੀ ਪੱਛਮੀ ਬੰਗਾਲ 'ਚ ਟੀ.ਐੱਮ.ਸੀ. ਅਤੇ ਭਾਜਪਾ ਦੇ ਵਰਕਰਾਂ ਦੀ ਟੱਕਰ ਦੀਆਂ ਖਬਰਾਂ ਹਮੇਸ਼ਾ ਆਉਂਦੀਆਂ ਰਹਿੰਦੀਆਂ ਹਨ। ਦੂਜੇ ਪਾਸੇ ਭਾਜਪਾ ਬੰਗਾਲ 'ਚ ਲਗਾਤਾਰ ਆਪਣੀ ਪੈਠ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਮਤਾ ਬੈਨਰਜੀ 'ਚ ਦਾਰਜੀਲਿੰਗ 'ਚ ਚੱਲ ਰਹੇ ਬਵਾਲ ਤੋਂ ਇਲਾਵਾ ਹੜ੍ਹ ਦੀ ਸਥਿਤੀ 'ਤੇ ਚਰਚਾ ਕੀਤੀ। ਦੋਹਾਂ ਦਿੱਗਜ ਨੇਤਾਵਾਂ ਨੇ ਪੱਛਮੀ ਬੰਗਾਲ ਅਤੇ ਗੁਜਰਾਤ 'ਚ ਹੜ੍ਹ ਦੀ ਸਥਿਤੀ 'ਤੇ ਵੀ ਚਰਚਾ ਕੀਤੀ। ਬਾਅਦ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਰਜੀਲਿੰਗ ਦੇ ਹਾਲਾਤ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵਿਸਥਾਰ ਨਾਲ ਦੱਸਣ ਲਈ ਵੀ ਕਿਹਾ।
ਦਰਦਨਾਕ ਸੜਕ ਹਾਦਸਾ, 2 ਭਰਾਵਾਂ ਸਮੇਤ 3 ਦੀ ਮੌਤ, 3 ਜ਼ਖਮੀ
NEXT STORY