ਸਮਾਲਖਾ— ਕਰਹੰਸ ਦੇ ਨੇੜੇ ਖਲੀਲਾ ਮੋੜ ਕੋਲ ਸੜਕ ਹਾਦਸੇ 'ਚ ਕੈਂਟਰ ਦੀ ਟੱਕਰ ਨਾਲ ਕਾਰ ਸਵਾਰ 2 ਸਕੇ ਭਰਾਵਾਂ ਅਤੇ ਉਨ੍ਹਾਂ ਦੇ ਸਮਧੀ ਦੀ ਮੌਤ ਹੋ ਗਈ ਜਦਕਿ ਔਰਤ ਸਮੇਤ 2 ਜ਼ਖਮੀ ਹੋ ਗਏ। ਗਾਜਿਆਬਾਦ ਦੇ ਬੇਹਟਾ ਹਾਜੀਪੁਰ ਥਾਣਾ ਲੋਨੀ ਵਾਸੀ ਭਗਵਾਨ ਦਾਸ ਆਪਣੀ ਸੱਸ ਸੰਤੋਸ਼ ਨੂੰ ਸ਼ੂਗਰ ਦੀ ਦਵਾਈ ਦਿਲਵਾਉਣ ਕੁਰੂਖੇਤਰ ਗਿਆ ਸੀ। ਕਾਰ 'ਚ ਉਨ੍ਹਾਂ ਦੇ ਸਮੇਤ ਭਰਾ ਲਖੀਚੰਦ ਅਤੇ ਸਮਧੀ ਵੇਦਪਾਲ ਅਤੇ ਦੋਸਤ ਹਰਪਾਲ ਅਤੇ ਬਿਜੇਂਦਰ ਵਾਸੀ ਸਾਲਾਪੁਰ ਨੋਇਡਾ ਵੀ ਨਾਲ ਸਨ।
ਰਾਤ ਨੂੰ ਆਉਂਦੇ ਸਮੇਂ ਖਲੀਲਾ ਮੋੜ ਨੇੜੇ ਜੀ.ਟੀ. ਰੋਡ ਦਿੱਲੀ ਲੇਨ 'ਤੇ ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਭਗਵਾਨ ਦਾਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਹਸਪਤਾਲ ਲੈ ਜਾਂਦੇ ਸਮੇਂ ਵੇਦਪਾਲ ਨੇ ਵੀ ਦਮ ਤੌੜ ਦਿੱਤਾ।
ਗੰਭੀਰ ਰੂਪ ਨਾਲ ਜ਼ਖਮੀਆਂ ਨੂੰ ਪਾਨੀਪਤ ਤੋਂ ਰੋਹਤਕ ਪੀ.ਜੀ.ਆਈ ਰੈਫਰ ਕਰ ਦਿੱਤਾ, ਜਿੱਥੇ ਲਖੀਚੰਦ ਨੇ ਦਮ ਤੌੜ ਦਿੱਤਾ ਜਦਕਿ ਹਰਪਾਲ, ਬਿਜੇਂਦਰ ਅਤੇ ਸੰਤੋਸ਼ ਨੂੰ ਜ਼ਿਆਦਾ ਸੱਟ ਹੋਣ ਕਾਰਨ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ।
ਜਾਂਚ ਅਧਿਕਾਰੀ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਲਖੀਚੰਦ ਦੇ ਬੇਟੇ ਸੁਨੀਲ ਦੇ ਬਿਆਨ 'ਤੇ ਕੈਂਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਿਰ ਹੋ ਸਕਦੀ ਹੈ ਸਰਜੀਕਲ ਸਟਰਾਈਕ!
NEXT STORY