ਆਜ਼ਮਗੜ੍ਹ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਜ਼ਮਗੜ੍ਹ ਜ਼ਿਲ੍ਹੇ ਦੇ ਮੰਦੁਰੀ ਹਵਾਈ ਅੱਡੇ ਦੇ ਕੰਪਲੈਕਸ ਵਿੱਚ 34,700 ਕਰੋੜ ਰੁਪਏ ਦੇ 782 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਆਜ਼ਮਗੜ੍ਹ, ਸ਼ਰਾਵਸਤੀ, ਮੁਰਾਦਾਬਾਦ, ਚਿਤਰਕੂਟ ਅਤੇ ਅਲੀਗੜ੍ਹ ਦੇ ਹਵਾਈ ਅੱਡਾ ਅਤੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਲਖਨਊ ਦੇ ਨਵੇਂ ਟਰਮੀਨਲ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਮਹਾਰਾਜਾ ਸੁਹੇਲਦੇਵ ਸਟੇਟ ਯੂਨੀਵਰਸਿਟੀ ਆਜ਼ਮਗੜ੍ਹ ਦਾ ਵੀ ਉਦਘਾਟਨ ਕੀਤਾ। ਇਨ੍ਹਾਂ ਪ੍ਰਾਜੈਕਟਾਂ ਵਿੱਚ ਰੇਲ ਅਤੇ ਸੜਕ ਸਮੇਤ ਕਈ ਹੋਰ ਪ੍ਰਾਜੈਕਟ ਵੀ ਸ਼ਾਮਲ ਹਨ। ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਸਮੇਤ ਕਈ ਸੀਨੀਅਰ ਨੇਤਾ ਮੌਜੂਦ ਸਨ।
ਹਵਾਈ ਫੌਜ ਦੇ ਸ਼ਹੀਦ ਪਾਇਲਟ ਦੀ ਪਤਨੀ ਬਣੀ ਫੌਜ ’ਚ ਅਧਿਕਾਰੀ
NEXT STORY