ਭੋਪਾਲ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸੋਮਵਾਰ ਨੂੰ ਇਕ ਦਿਨ ਦੀ ਭੋਪਾਲ ਯਾਤਰਾ ’ਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਭੋਪਾਲ ’ਚ ਨਵੀਂ ਤਰ੍ਹਾਂ ਵਿਕਸਿਤ ਕੀਤੇ ਗਏ ‘ਰਾਨੀ ਕਮਲਾਪਤੀ ਰੇਲਵੇ ਸਟੇਸ਼ਨ’ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਮਲਾਪਤੀ ਰੇਲਵੇ ਸਟੇਸ਼ਨ ਦਾ ਨਿਰੀਖਣ ਕੀਤਾ। ਆਧੁਨਿਕ ਸਹੂਲਤਾਂ ਨਾਲ ਬਣੇ ਇਸ ਰੇਲਵੇ ਸਟੇਸ਼ਨ ਦੇ ਰੀ-ਡਿਵੈਲਪਮੈਂਟ ’ਤੇ ਕਰੀਬ 100 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਭੋਪਾਲ ਦੇ ਜੰਬੂਰੀ ਮੈਦਾਨ ’ਚ ਆਯੋਜਿਤ ਪ੍ਰੋਗਰਾਮ ’ਚ ‘ਰਾਸ਼ਨ ਆਪ ਕੇ ਗ੍ਰਾਮ ਯੋਜਨਾ’ ਅਤੇ ਹਿਮੋਗਲੋਬਿਨੋਪੈਥੀ ਮਿਸ਼ਨ ਦਾ ਸ਼ੁੱਭ ਆਰੰਭ ਕੀਤਾ। ਇਸ ਦੌਰਾਨ ਦੌਰਾਨ ਉਨ੍ਹਾਂ ਨਾਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ ਰਹੇ।
ਰਾਨੀ ਕਮਲਾਪਤੀ ਸਟੇਸ਼ਨ ਦੀ ਖ਼ਾਸੀਅਤ—
ਰਾਨੀ ਕਮਲਾਪਤੀ ਸਟੇਸ਼ਨ ਨੂੰ ਪੂਰੀ ਤਰ੍ਹਾਂ ਰੀ-ਡਿਵਲੈਪ ਕੀਤਾ ਗਿਆ ਹੈ।
ਇਸ ਸਟੇਸ਼ਨ ’ਚ ਇਕ ਏਅਰ ਕਾਨਕੋਰਸ ਹੈ, ਜਿਸ ’ਚ ਹਵਾਈ ਅੱਡੇ ਵਾਂਗ ਸਹੂਲਤਾਂ ਹਨ।
ਰਾਨੀ ਕਮਲਾਪਤੀ ਸਟੇਸ਼ਨ ’ਚ 900 ਯਾਤਰੀ ਏਅਰ ਕਾਨਕੋਰਸ ’ਚ ਬੈਠ ਸਕਦੇ ਹਨ।
ਇਕੱਠੇ ਇਕ ਪਲੇਟਫਾਰਮ ’ਤੇ 2000 ਯਾਤਰੀ ਟਰੇਨਾਂ ਦੀ ਉਡੀਕ ਕਰ ਸਕਦੇ ਹਨ।
ਦੋ ਸਬ-ਵੇਅ ਬਣਾਏ ਗਏ ਹਨ, ਇਕੱਠੇ 1500 ਯਾਤਰੀ ਇਸ ਅੰਡਰਗਰਾਊਂਡ ਸਬ-ਵੇਅ ਤੋਂ ਲੰਘ ਸਕਣਗੇ।
ਇਹ ਹੋਰ ਭਾਰਤੀ ਰੇਲਵੇ ਸਟੇਸ਼ਨਾਂ ਤੋਂ ਇਕਦਮ ਵਰਲਡ ਕਲਾਸ ਸਟੇਸ਼ਨ ਹੈ।
ਇਹ ਦੇਸ਼ ਦਾ ਪਹਿਲਾ ਸਟੇਸ਼ਨ ਹੈ, ਜਿਸ ਵਿਚ ਇੱਥੋਂ ਆਉਣ ਅਤੇ ਜਾਣ ਲਈ ਯਾਤਰੀਆਂ ਨੂੰ ਵੱਖ-ਵੱਖ ਰਾਹ ਮਿਲਣਗੇ।
ਦੇਸ਼ ਵਿਚ ਪਹਿਲੀ ਵਾਰ ਇੱਥੇ 36 ਫੁੱਟ ਚੌੜਾ ਓਵਰਬਿ੍ਰਜ ਬਣਾਇਆ ਗਿਆ ਹੈ, ਜਿਸ ਤੋਂ ਲੋਕ ਆਸਾਨੀ ਨਾਲ ਲੰਘ ਸਕਣਗੇ।
ਰਾਜੀਵ ਗਾਂਧੀ ਕਤਲਕਾਂਡ ਮਾਮਲੇ ’ਚ ਦੋਸ਼ੀ ਪੀ. ਰਵੀਚੰਦਰਨ ਨੂੰ ਮਿਲੀ ਪੈਰੋਲ
NEXT STORY