ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ 'ਚ ਤਕਨਾਲੋਜੀ ਨੂੰ ਲੈ ਕੇ ਜੋ ਉਤਸ਼ਾਹ ਅਤੇ ਊਰਜਾ ਦਿਖਾਈ ਦਿੰਦੀ ਹੈ, ਉਸ ਤੋਂ ਸਪੱਸ਼ਟ ਹੈ ਕਿ ਭਾਰਤ 'ਚ ਗਲੋਬਲ ਡਰੋਨ ਹੱਬ ਬਣਨ ਦੀ ਸਮਰੱਥਾ ਹੈ। ਸ਼ੁੱਕਰਵਾਰ ਨੂੰ ਇੱਥੇ ਇੰਡੀਆ ਡਰੋਨ ਮਹੋਤਸਵ ਨੂੰ ਸੰਬੋਧਨ ਕਰਦਿਆਂ,''ਪੀ.ਐੱਮ. ਮੋਦੀ ਨੇ ਕਿਹਾ ਕਿ ਦੇਸ਼ ਵਿਚ ਗਲੋਬਲ ਡਰੋਨ ਹੱਬ ਬਣਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ,''ਡਰੋਨ ਤਕਨੀਕ ਨੂੰ ਲੈ ਕੇ ਭਾਰਤ 'ਚ ਜੋ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉਹ ਬੇਮਿਸਾਲ ਹੈ। ਇਹ ਊਰਜਾ ਦਿਖਾਈ ਦੇ ਰਹੀ ਹੈ, ਇਹ ਭਾਰਤ ਵਿਚ ਡਰੋਨ ਸੇਵਾ ਅਤੇ ਡਰੋਨ ਅਧਾਰਤ ਉਦਯੋਗ ਵਿਚ ਲੰਬੀ ਛਾਲ ਦਾ ਪ੍ਰਤੀਬਿੰਬ ਹੈ। ਇਹ ਭਾਰਤ ਵਿਚ ਰੁਜ਼ਗਾਰ ਪੈਦਾ ਕਰਨ ਦੇ ਇਕ ਉੱਭਰ ਰਹੇ ਵੱਡੇ ਖੇਤਰ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ।''
ਇਹ ਵੀ ਪੜ੍ਹੋ : ਤਾਮਿਲਨਾਡੂ: PM ਮੋਦੀ ਨੇ 31 ਹਜ਼ਾਰ ਕਰੋੜ ਦੇ 11 ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
ਦੇਸ਼ ਵਿਚ ਡਰੋਨ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਦੀਆਂ ਨੀਤੀਆਂ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਕਿਹਾ,“ਅੱਠ ਸਾਲ ਪਹਿਲਾਂ ਇਹ ਉਹ ਸਮਾਂ ਸੀ ਜਦੋਂ ਭਾਰਤ ਵਿਚ ਅਸੀਂ ਚੰਗੇ ਸ਼ਾਸਨ ਦੇ ਨਵੇਂ ਮੰਤਰਾਂ ਨੂੰ ਲਾਗੂ ਕਰਨਾ ਸ਼ੁਰੂ ਕੀਤਾ ਸੀ। ਘੱਟੋ-ਘੱਟ ਸਰਕਾਰੀ ਅਧਿਕਤਮ ਸ਼ਾਸਨ ਦੇ ਮਾਰਗ 'ਤੇ ਚੱਲਦੇ ਹੋਏ, ਅਸੀਂ ਰਹਿਣ-ਸਹਿਣ ਅਤੇ ਕਾਰੋਬਾਰ ਦੀ ਸਹੂਲਤ ਨੂੰ ਤਰਜੀਹ ਦਿੱਤੀ ਹੈ। ਪਹਿਲੀਆਂ ਸਰਕਾਰਾਂ ਦੌਰਾਨ ਤਕਨਾਲੋਜੀ ਨੂੰ ਸਮੱਸਿਆ ਦਾ ਹਿੱਸਾ ਮੰਨਿਆ ਜਾਂਦਾ ਸੀ, ਇਸ ਨੂੰ ਗਰੀਬ ਵਿਰੋਧੀ ਸਾਬਤ ਕਰਨ ਦੇ ਯਤਨ ਕੀਤੇ ਜਾਂਦੇ ਸਨ। ਇਸ ਕਾਰਨ 2014 ਤੋਂ ਪਹਿਲਾਂ ਪ੍ਰਸ਼ਾਸਨ ਵਿਚ ਤਕਨੀਕ ਦੀ ਵਰਤੋਂ ਨੂੰ ਲੈ ਕੇ ਉਦਾਸੀਨਤਾ ਦਾ ਮਾਹੌਲ ਸੀ। ਗਰੀਬਾਂ, ਵਾਂਝੇ, ਮੱਧ ਵਰਗ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਔਰਤਾਂ, ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਤਕਨੀਕ ਦੀ ਮਦਦ ਨਾਲ ਸਰਕਾਰ ਤੋਂ ਸਿੱਧੀ ਮਦਦ ਮਿਲ ਰਹੀ ਹੈ। ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਡਰੋਨ ਤਕਨੀਕ ਕਾਰਨ ਇਸ ਵਿੱਚ ਕ੍ਰਾਂਤੀ ਆਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਵੀ ਇਸ ਗੱਲ ਦੀ ਇਕ ਉਦਾਹਰਣ ਹੈ ਕਿ ਕਿਵੇਂ ਡਰੋਨ ਤਕਨਾਲੋਜੀ ਇਕ ਵੱਡੀ ਕ੍ਰਾਂਤੀ ਦਾ ਆਧਾਰ ਬਣ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਗੁਰੂਗ੍ਰਾਮ : 5 ਲੱਖ 'ਚ ਵਿਕ ਰਹੀਆਂ ਹਨ Audi, BMW ਅਤੇ Mercs ਵਰਗੀਆਂ ਕਾਰਾਂ, ਜਾਣੋ ਵਜ੍ਹਾ
NEXT STORY