ਨੈਸ਼ਨਲ ਡੈਸਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਮਨਗਰ 'ਚ ਡਬਲਯੂ.ਐੱਚ.ਓ. ਗਲੋਬਲ ਸੈਂਟਰ ਫ਼ਾਰ ਟ੍ਰੈਡੀਸ਼ਨਲ ਮੈਡੀਸਨ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਉਥੇ ਮੌਜੂਦ ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਘੇਬ੍ਰੇਯਸਸ ਨੇ ਗੁਜਰਾਤੀ ਭਾਸ਼ਾ 'ਚ ਲੋਕਾਂ ਨੂੰ ਵਧਾਈ ਦਿੱਤੀ। ਇਸ ਪ੍ਰੋਗਰਾਮ ਦਾ ਆਯੋਜਨ ਗਲੋਬਲ ਆਯੁਸ਼ ਇਵੈਸਟਮੈਂਟ ਐਂਡ ਇਨੋਵੇਸ਼ਨ ਸਮਿਟ ਵੱਲੋਂ ਕੀਤਾ ਜਾ ਰਿਹਾ ਹੈ। ਪੀ.ਐੱਮ. ਮੋਦੀ ਇਨ੍ਹਾਂ ਦਿਨੀਂ ਗੁਜਰਾਤ ਦੇ ਤਿੰਨ ਦਿਨਾ ਦੌਰੇ 'ਤੇ ਹਨ।
ਇਹ ਵੀ ਪੜ੍ਹੋ : ਰੂਸ ਨੇ ਕੀਵ ਸਮੇਤ ਪੱਛਮੀ ਯੂਕ੍ਰੇਨ 'ਤੇ ਹਮਲਾ ਕੀਤਾ ਤੇਜ਼
ਇਸ ਦੌਰਾਨ ਸਮਾਰੋਹ 'ਚ ਵਿਸ਼ੇਸ਼ ਰੂਪ ਨਾਲ ਮਾਰੀਸ਼ਸ ਦੇ ਪੀ.ਐੱਮ. ਪ੍ਰਵਿੰਦ ਕੁਮਾਰ ਜਗਨਨਾਥ, ਸੀ.ਐੱਮ. ਭੁਪਿੰਦਰ ਪਟੇਲ ਅਤੇ ਕੇਂਦਰੀ ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਲ ਵੀ ਮੌਜੂਦ ਹਨ। ਕੇਂਦਰੀ ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਭਾਰਤ 'ਚ ਰਵਾਇਤੀ ਦਵਾਈਆਂ ਦੇ ਇਕ ਗਲੋਬਲ ਕੇਂਦਰ ਦੀ ਸਥਾਪਨਾ ਮਨੁੱਖਤਾ ਦੇ ਸਾਹਮਣੇ ਸਭ ਤੋਂ ਮੁਸ਼ਕਲ ਸਮੇਂ 'ਚ ਵੀ ਵਿਸ਼ਵ ਸਿਹਤ ਸੰਗਠਨ ਦੀ ਵਚਨਬੱਧਤਾ ਦੀ ਸ਼ਾਨਦਾਰ ਪੂਰਤੀ ਹੈ। ਕੋਰੋਨਾ ਦਾ ਮੁਸ਼ਕਲ ਦੌਰ ਵੀ ਸਾਨੂੰ ਰੋਕ ਨਹੀਂ ਸਕਿਆ।
ਇਹ ਵੀ ਪੜ੍ਹੋ : ਹਾਂਗਕਾਂਗ : ਤੇਲ ਟੈਂਕਰ 'ਚ ਧਮਾਕਾ, 1 ਦੀ ਮੌਤ ਤੇ 7 ਜ਼ਖਮੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
PM ਮੋਦੀ ਦੀ ਯਾਤਰਾ ਤੋਂ ਪਹਿਲਾਂ ਜੰਮੂ ਦੀ ਪੱਲੀ ਪੰਚਾਇਤ ਨੂੰ ਮਿਲਿਆ ਸੌਰ ਊਰਜਾ ਪਲਾਂਟ
NEXT STORY