ਗੈਜੇਟ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਵੈਤ ਦੇ ਦੌਰੇ 'ਤੇ ਹਨ। ਸ਼ੇਖ ਮੇਸ਼ਾਲ ਅਲ ਅਹਿਮਦ ਅਲ ਜਬਰ ਅਲ ਸਬਾਹ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਉੱਥੇ ਪਹੁੰਚੇ ਹਨ। 43 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਦੌਰਾ ਹੈ।
ਕੁਵੈਤ ਪਹੁੰਚ ਕੇ ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਿਆ। ਸ਼ਨੀਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕੁਵੈਤ ਦੇ ਸ਼ੇਖ ਸਾਦ ਅਲ ਅਬਦੁੱਲਾ ਇੰਡੋਰ ਸਪੋਰਟਸ ਕੰਪਲੈਕਸ ਵਿਖੇ ਕਮਿਊਨਿਟੀ ਪ੍ਰੋਗਰਾਮ 'ਹਾਲਾ ਮੋਦੀ' ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦਾ ਦੋ ਦਿਨਾ ਕੁਵੈਤ ਦੌਰਾ ਹੈ।
ਪ੍ਰੋਗਰਾਮ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ, "ਭਾਰਤ ਤੋਂ ਇੱਥੇ ਪਹੁੰਚਣ ਵਿੱਚ ਤੁਹਾਨੂੰ ਚਾਰ ਘੰਟੇ ਲੱਗਦੇ ਹਨ, ਇੱਕ ਭਾਰਤੀ ਪ੍ਰਧਾਨ ਮੰਤਰੀ ਨੂੰ ਕੁਵੈਤ ਦੀ ਯਾਤਰਾ ਕਰਨ ਵਿੱਚ ਚਾਰ ਦਹਾਕੇ ਲੱਗ ਗਏ। ਤੁਸੀਂ ਸਾਰੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋ ਪਰ ਤੁਹਾਨੂੰ ਸਭ ਨੂੰ ਦੇਖ ਕੇ ਅਜਿਹਾ ਲਗਦਾ ਹੈ ਜਿਵੇਂ ਇਥੇ ਇਕ 'ਛੋਟਾ ਭਾਰਤ' ਇਕੱਠਾ ਹੋ ਗਿਆ ਹੋਵੇ।"
ਪੀ.ਐੱਮ. ਮੋਦੀ ਨੇ ਕਿਹਾ, "ਉੱਤਰ, ਪੱਛਮ, ਪੂਰਬ ਅਤੇ ਦੱਖਣ ਦੇ ਲੋਕ, ਜੋ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ, ਇੱਥੇ ਹਨ ਪਰ ਹਰ ਕਿਸੇ ਦੇ ਦਿਲ ਵਿੱਚ ਇੱਕ ਹੀ ਗੂੰਜ ਹੈ - ਭਾਰਤ ਮਾਤਾ ਦੀ ਜੈ।"
ਪੀ.ਐੱਮ. ਮੋਦੀ ਨੇ ਅੱਗੇ ਕਿਹਾ, "ਮੈਂ ਅਜੇ ਢਾਈ ਘੰਟੇ ਪਹਿਲਾਂ ਕੁਵੈਤ ਪਹੁੰਚਿਆ ਹਾਂ, ਜਦੋਂ ਤੋਂ ਮੈਂ ਇੱਥੇ ਕਦਮ ਰੱਖਿਆ ਹੈ, ਮੈਂ ਇੱਕ ਵੱਖਰੀ ਹੀ ਸਾਂਝ, ਇੱਕ ਵੱਖਰਾ ਨਿੱਘ ਮਹਿਸੂਸ ਕਰ ਰਿਹਾ ਹਾਂ। ਤੁਸੀਂ ਸਾਰੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਹੋ ਪਰ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਇੱਕ ਛੋਟਾ ਭਾਰਤ ਮੇਰੇ ਸਾਹਮਣੇ ਆ ਗਿਆ ਹੈ।
ਕੁਵੈਤ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮਾਇਣ ਅਤੇ ਮਹਾਭਾਰਤ ਦਾ ਅਰਬੀ ਵਿੱਚ ਅਨੁਵਾਦ ਕਰਨ ਵਾਲੇ ਅਬਦੁੱਲਾ ਬੈਰਨ ਅਤੇ ਉਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਵਾਲੇ ਪ੍ਰਕਾਸ਼ਕ ਅਬਦੁੱਲਤੀਫ ਅਲਨੇਸੇਫ ਨਾਲ ਵੀ ਮੁਲਾਕਾਤ ਕੀਤੀ। ਪ੍ਰਕਾਸ਼ਕ ਅਬਦੁੱਲਤੀਫ ਅਲਨੇਸੇਫ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਇਹ ਮੇਰੇ ਲਈ ਸਨਮਾਨ ਦੀ ਗੱਲ ਹੈ।
ਚੋਣ ਨਿਯਮਾਂ 'ਚ ਸਰਕਾਰ ਨੇ ਕੀਤਾ ਬਦਲਾਅ, ਆਮ ਲੋਕ ਹੁਣ ਨਹੀਂ ਕਰ ਸਕਣਗੇ ਇਹ ਕੰਮ
NEXT STORY