ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਖ ਸੰਗਤ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ 'ਤੇ ਪ੍ਰਸਿੱਧ ਗਾਇਕਾ ਹਰਸ਼ਦੀਪ ਕੌਰ ਨੇ ਮੂਲ ਮੰਤਰ ਦਾ ਰੂਹਾਨੀ ਗਾਇਨ ਪੇਸ਼ ਕੀਤਾ, ਜਿਸਨੂੰ ਸੁਣ ਕੇ ਪ੍ਰਧਾਨ ਮੰਤਰੀ ਮੰਤਰ ਮੁਗਧ ਹੋ ਗਏ। ਹਰਸ਼ਦੀਪ ਕੌਰ ਦੀ ਗਾਇਕੀ ਨਾਲ ਬਣੇ ਰੂਹਾਨੀ ਮਾਹੌਲ ਨੇ ਸੰਗਤ ਸਮੇਤ ਸਾਰੇ ਹਾਜ਼ਰੀਨ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ।
ਇਸ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਪਰੰਪਰਾਵਾਂ, ਗੁਰਬਾਣੀ ਅਤੇ ਸਮਾਜਿਕ ਏਕਤਾ 'ਤੇ ਗੱਲਬਾਤ ਹੋਈ। ਪ੍ਰਧਾਨ ਮੰਤਰੀ ਨੇ ਸਿੱਖ ਸੰਗਤ ਦੇ ਦੇਸ਼-ਸੇਵਾ ਵਿੱਚ ਕੀਤੇ ਯੋਗਦਾਨ ਦੀ ਖ਼ਾਸ ਤੌਰ 'ਤੇ ਸਰਾਹਨਾ ਕੀਤੀ।
ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਸਿੱਖ ਸੰਗਤ ਦੇ ਯੋਗਦਾਨ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਸਿੱਖ ਧਰਮ ਦੇ ਆਦਰਸ਼ ਸਦਾ ਦੇਸ਼ ਦੀ ਤਾਕਤ ਰਹੇ ਹਨ। ਹਰਸ਼ਦੀਪ ਕੌਰ ਦੀ ਗਾਇਕੀ ਨੇ ਨਾ ਸਿਰਫ਼ ਸੰਗਤ, ਬਲਕਿ ਹਾਜ਼ਰ ਹਰੇਕ ਸ਼ਖ਼ਸ ਦੇ ਦਿਲ ਵਿਚ ਵੀ ਅਮਨ ਅਤੇ ਰੂਹਾਨੀ ਜੋਸ਼ ਭਰ ਦਿੱਤਾ।
ਸ਼ੁੱਕਰਵਾਰ ਨੂੰ ਹੋਈ ਇਸ ਮੀਟਿੰਗ ਦੀ ਇੱਕ ਛੋਟੀ ਜਿਹੀ ਕਲਿੱਪ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸਾਂਝਾ ਕੀਤਾ, ਮੀਟਿੰਗ ਦੌਰਾਨ, ਪ੍ਰਧਾਨ ਮੰਤਰੀ ਮੋਦੀ ਹੱਥ ਜੋੜ ਕੇ, ਸਿਰ ‘ਤੇ ਢੱਕ ਕੇ ਬੈਠੇ ਹੋਏ ਨਜ਼ਰ ਆਏ। ਸਾਂਝੇ ਕੀਤੇ ਗਏ ਵੀਡੀਓ ਦੇ ਕੈਪਸ਼ਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, “ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਨੇ ਸਿੱਖ ਭਾਈਚਾਰੇ ਨਾਲ ਮੁਲਾਕਾਤ ਦੌਰਾਨ ਮੂਲ ਮੰਤਰ ਦੀ ਇੱਕ ਸੁੰਦਰ ਪੇਸ਼ਕਾਰੀ ਕੀਤੀ।”
ਇਸ ਮੌਕੇ 'ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਹਾਜ਼ਰ ਰਹੇ। ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ਦੇ ਸਿੱਧਾਂਤ ਹਮੇਸ਼ਾਂ ਮਨੁੱਖਤਾ ਨੂੰ ਸੱਚ, ਨਿਸ਼ਕਾਮਤਾ ਦੇ ਰਾਹ 'ਤੇ ਤੁਰਨ ਲਈ ਪ੍ਰੇਰਿਤ ਕਰਦੇ ਹਨ।
ਹੜ੍ਹਾਂ ਮਗਰੋਂ ਪੰਜਾਬ 'ਤੇ ਪਈ ਇਕ ਹੋਰ ਮਾਰ ਤੇ ਮਾਨ ਸਰਕਾਰ ਦੀ ਵੱਡੀ ਕਾਰਵਾਈ, ਪੜ੍ਹੋ TOP-10 ਖ਼ਬਰਾਂ
NEXT STORY