ਨਵੀਂ ਦਿੱਲੀ—ਮਹਾਰਾਸ਼ਟਰ 'ਚ ਸ਼ਕਤੀ ਪ੍ਰੀਖਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ.ਪੀ.ਨੱਢਾ ਨਾਲ ਮੁਲਾਕਾਤ ਕੀਤੀ। ਇਸ ਬੈਠਕ 'ਚ ਕੀ ਚਰਚਾ ਹੋਈ ਫਿਲਹਾਲ ਇਸ ਸੰਬੰਧੀ ਕੋਈ ਵੀ ਅਧਿਕਾਰਤ ਬਿਆਨ ਨਹੀਂ ਮਿਲਿਆ ਹੈ ਪਰ ਸਮਝਿਆ ਜਾਂਦਾ ਹੈ ਕਿ ਇਸ ਬੈਠਕ 'ਚ ਮਹਾਰਾਸ਼ਟਰ ਮੁੱਦੇ 'ਤੇ ਚਰਚਾ ਹੋਈ।
ਮਹਾਰਾਸ਼ਟਰ 'ਚ ਜਾਰੀ ਰਾਜਨੀਤਿਕ ਘਟਨਕ੍ਰਮ 'ਚ ਪਿਛਲੇ ਸ਼ਨੀਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਅੱਜ ਦੁਪਹਿਰ ਨੂੰ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ 'ਤੇ ਸਹੁੰ ਚੁੱਕਣ ਵਾਲੇ ਅਜੀਤ ਪਵਾਰ ਨੇ ਵੀ ਅਸਤੀਫਾ ਦੇ ਦਿੱਤਾ ਹੈ।
ਫੜਨਵੀਸ ਨੇ ਦਿੱਤਾ ਅਸਤੀਫਾ, ਕਿਹਾ- ਹੁਣ ਸਾਡੇ ਕੋਲ ਬਹੁਮਤ ਨਹੀਂ
NEXT STORY