ਕੋਪਨਹੇਗਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਗਲਵਾਰ ਨੂੰ ਇੱਥੇ ਡੈਨਮਾਰਕ ਦੀ ਮਹਾਰਾਣੀ ਮਾਰਗ੍ਰੇਟ-II ਨੇ ਨਿੱਘਾ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵਿੱਟਰ 'ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਣੀ ਨੂੰ ਉਨ੍ਹਾਂ ਦੇ ਸ਼ਾਸਨਕਾਲ ਦੇ 50 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ।

ਜ਼ਿਕਰਯੋਗ ਹੈ ਕਿ 82 ਸਾਲਾ ਮਹਾਰਾਣੀ ਮਾਰਗ੍ਰੇਟ ਦੂਜੀ 1972 ਤੋਂ ਡੈਨਮਾਰਕ ਦੀ ਸ਼ਾਸਕ ਹੈ। ਡੈਨਮਾਰਕ ਦੀ ਰਾਜਸ਼ਾਹੀ ਦੁਨੀਆ ਦੀ ਸਭ ਤੋਂ ਪੁਰਾਣੀ ਰਾਜਸ਼ਾਹੀ 'ਚੋਂ ਇਕ ਹੈ। ਬਾਗਚੀ ਨੇ ਟਵੀਟ ਕੀਤਾ, ''ਡੈਨਮਾਰਕ ਦੀ ਮਹਾਰਾਣੀ ਮਾਰਗ੍ਰੇਟ-II ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ (ਮਹਾਰਾਣੀ) ਦੇ ਸ਼ਾਸਨਕਾਲ ਦੀ ਗੋਲਡਨ ਜੁਬਲੀ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।''
ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਬਦਲਦੀਆਂ ਹਨ ਆਪਣੀ ਬੈੱਡਸ਼ੀਟ
NEXT STORY