ਜੌਹਾਨਸਬਰਗ,(ਏਜੰਸੀ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ 'ਤੇ ਗਏ ਹੋਏ ਹਨ ਅਤੇ ਦੱਖਣੀ ਅਫਰੀਕਾ 'ਚ ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਰੂਸ ਨਾਲ ਭਾਰਤ ਦੀ ਦੋਸਤੀ ਦੀ ਜੜ੍ਹ ਡੂੰਘੀ ਹੈ ਅਤੇ ਦੋਵੇਂ ਦੇਸ਼ ਕਈ ਖੇਤਰਾਂ 'ਚ ਇਕ ਸਾਲ ਕੰਮ ਕਰਨਾ ਜਾਰੀ ਰੱਖਣਗੇ। ਸ਼ੁੱਕਰਵਾਰ ਨੂੰ ਮੋਦੀ ਨੇ ਬ੍ਰਿਕਸ ਸੰਮੇਲਨ ਤੋਂ ਇਲਾਵਾ ਇੱਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੋ-ਪੱਖੀ ਬੈਠਕ ਕੀਤੀ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਮੋਦੀ ਨੇ ਆਖਰੀ ਵਾਰ ਪਿਛਲੇ ਮਹੀਨੇ ਮਈ 'ਚ ਰੂਸ 'ਚ ਪੁਤਿਨ ਨਾਲ ਮੁਲਾਕਾਤ ਕੀਤੀ ਸੀ। ਦੋਹਾਂ ਨੇਤਾਵਾਂ ਨੇ ਜੂਨ ਮਹੀਨੇ ਚੀਨ 'ਚ ਵੀ ਸਿਖਰ ਸੰਮੇਲਨ ਦੌਰਾਨ ਮੁਲਾਕਾਤ ਕੀਤੀ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਆਪਣੇ ਇਕ ਸੰਦੇਸ਼ 'ਚ ਲਿਖਿਆ,''ਕਦੇ ਵੀ ਦੇਰ ਨਾਲ ਨਹੀਂ! ਦਿਨ ਦੀ ਆਖਰੀ ਦੋ-ਪੱਖੀ ਬੈਠਕ ਸਥਾਨਕ ਸਮੇਂ ਮੁਤਾਬਕ ਅੱਧੀ ਰਾਤ ਨੂੰ ਦੋਹਾਂ ਨੇਤਾਵਾਂ ਦੀ ਮੁਲਾਕਾਤ ਖਤਮ ਹੋਈ। ਦੋ-ਪੱਖੀ ਬੈਠਕ ਦੌਰਾਨ ਦੋਹਾਂ ਨੇਤਾਵਾਂ ਵਿਚਕਾਰ ਆਪਸੀ ਹਿੱਤ ਦੇ ਮੁੱਦਿਆਂ 'ਤੇ ਗੱਲਬਾਤ ਹੋਈ ਅਤੇ ਉਨ੍ਹਾਂ ਵਪਾਰ, ਨਿਵੇਸ਼, ਊਰਜਾ, ਰੱਖਿਆ ਅਤੇ ਸੈਲਾਨੀਆਂ ਦੇ ਮੁੱਦੇ 'ਤੇ ਵਿਸਥਾਰ ਨਾਲ ਗੱਲ ਕੀਤੀ।
ਅਮਿਤ ਸ਼ਾਹ ਦੇ ਕਾਫਿਲੇ ਨੂੰ ਕਾਲੇ ਝੰਡੇ ਦਿਖਾਉਣ ਜਾ ਰਹੇ ਸਪਾ ਦੇ ਵਰਕਰ ਗ੍ਰਿਫਤਾਰ
NEXT STORY