ਕਾਨਪੁਰ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਪਹੁੰਚੇ ਹਨ। ਇੱਥੇ ਪ੍ਰਧਾਨ ਮੰਤਰੀ ਨੇ ਕਾਨਪੁਰ ਨੂੰ ਮੈਟਰੋ ਦੀ ਸੌਗਾਤ ਦਿੱਤੀ ਹੈ। ਉਨ੍ਹਾਂ ਨੇ 11 ਹਜ਼ਾਰ ਕਰੋੜ ਰੁਪਏ ਦੀ ਲਾਗਤ ਦੀ ਕਾਨਪੁਰ ਮੈਟਰੋ ਰੇਲ ਪ੍ਰਾਜੈਕਟ ਦੇ ਪਹਿਲੇ ਡਵੀਜ਼ਨ ਦੀ ਸ਼ੁਰੂਆਤ ਕੀਤੀ। ਮੋਦੀ ਨੇ ਇਸ ਦੌਰਾਨ ਮੈਟਰੋ ਰੇਲ ਤੋਂ ਸਫ਼ਰ ਵੀ ਕੀਤਾ। ਉਨ੍ਹਾਂ ਨੇ ਆਈ. ਆਈ. ਟੀ. ਮੈਟਰੋ ਸਟੇਸ਼ਨ ਤੋਂ ਗੀਤਾ ਨਗਰ ਤੱਕ ਮੈਟਰੋ ਦੀ ਸਵਾਰੀ ਕੀਤੀ। ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ; ਕੋਰੋਨਾ ਤੋਂ ਬਚਾਅ ਲਈ ਦੇਸ਼ ’ਚ ਦੋ ਹੋਰ ਟੀਕਿਆਂ ਅਤੇ ਦਵਾਈ ਨੂੰ ਮਿਲੀ ਐਮਰਜੈਂਸੀ ਮਨਜ਼ੂਰੀ
ਇਕ ਬਿਆਨ ਮੁਤਾਬਕ ਮੈਟਰੋ ਪ੍ਰਾਜੈਕਟ ਦੋ ਪੜਾਵਾਂ ਵਿਚ ਪੂਰਾ ਹੋਵੇਗਾ ਅਤੇ ਦੋ ਕਾਰੀਡੋਰ ਹੋਣਗੇ। ਕਾਨਪੁਰ ਮੈਟਰੋ ਰੇਲ ਪ੍ਰਾਜੈਕਟ ਦੇ 32.6 ਕਿਲੋਮੀਟਰ ਲੰਬੇ ਦੋਹਾਂ ਕਾਰੀਡੋਰ ਵਿਚ ਕੁੱਲ 30 ਮੈਟਰੋ ਸਟੇਸ਼ਨ ਹੋਣਗੇ। ਮੈਟਰੋ ਤੋਂ ਇਕ ਵਾਰ 974 ਯਾਤਰੀ ਸਫ਼ਰ ਕਰ ਸਕਣਗੇ ਅਤੇ ਟਰੇਨ ਦੀ ਰਫ਼ਤਾਰ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਇਸ ਮੁਤਾਬਕ ਪਹਿਲਾਂ ਕਾਰੀਡੋਰ ਦੀ ਲੰਬਾਈ ਭਾਰਤੀ ਤਕਨਾਲੋਜੀ ਸੰਸਥਾ (ਆਈ. ਆਈ. ਟੀ.) ਕਾਨਪੁਰ ਤੋਂ ਨੌਬਸਤਾ ਤੱਕ 24 ਕਿਲੋਮੀਟਰ ਦੀ ਹੋਵੇਗੀ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਮਲਟੀ ਪ੍ਰੋਡਕਟ ਪਾਈਪ ਲਾਈਨ ਪ੍ਰਾਜੈਕਟ ਦਾ ਵੀ ਉਦਘਾਟਨ ਕੀਤਾ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਤਿਆਰੀ; ਭਾਜਪਾ, ਕੈਪਟਨ ਅਤੇ ਢੀਂਡਸਾ ਮਿਲ ਕੇ ਲੜਨਗੇ ਚੋਣਾਂ
ਜਨ ਸਭਾ ਨੂੰ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ-
ਇਸ ਮੌਕੇ ਪ੍ਰਧਾਨ ਮੰਤਰੀ ਨੇ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਡਬਲ ਇੰਜਣ ਦੀ ਸਰਕਾਰ ਜਿਸ ਕੰਮ ਦਾ ਨੀਂਹ ਪੱਥਰ ਰੱਖਦੀ ਹੈ, ਉਸ ਨੂੰ ਪੂਰਾ ਕਰਨ ਲਈ ਅਸੀਂ ਦਿਨ ਰਾਤ ਇਕ ਕਰ ਦਿੰਦੇ ਹਾਂ। ਕਾਨਪੁਰ ਮੈਟਰੋ ਦਾ ਨੀਂਹ ਪੱਥਰ ਸਾਡੀ ਸਰਕਾਰ ਨੇ ਕੀਤਾ, ਸਾਡੀ ਹੀ ਸਰਕਾਰ ਨੇ ਇਸ ਦਾ ਕੰਮ ਪੂਰਾ ਕੀਤਾ। ਸਾਲ 2014 ਤੋਂ ਪਹਿਲਾਂ ਯੂ. ਪੀ. ਵਿਚ ਜਿੰਨੀਆਂ ਵੀ ਮੈਟਰੋ ਚੱਲਦੀਆਂ ਸਨ, ਉਸ ਦੀ ਕੁੱਲ ਲੰਬਾਈ 9 ਕਿਲੋਮੀਟਰ ਸੀ। ਸਾਲ 2014 ਤੋਂ ਲੈ ਕੇ 2017 ਵਿਚਾਲੇ ਮੈਟਰੋ ਦੀ ਲੰਬਾਈ ਵਧ ਕੇ 18 ਕਿਲੋਮੀਟਰ ਹੋਈ। ਅੱਜ ਕਾਨਪੁਰ ਮੈਟਰੋ ਨੂੰ ਮਿਲਾ ਦੇਈਏ ਤਾਂ ਯੂ. ਪੀ. ਵਿਚ ਮੈਟਰੋ ਦੀ ਲੰਬਾਈ ਹੁਣ 90 ਕਿਲੋਮੀਟਰ ਤੋਂ ਜ਼ਿਆਦਾ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨ ਮੁੜ ਲਿਆਉਣ ਦੇ ਬਿਆਨ ’ਤੇ ਖੇਤੀਬਾੜੀ ਮੰਤਰੀ ਤੋਮਰ ਦਾ ਯੂ-ਟਰਨ, ਦਿੱਤਾ ਸਪੱਸ਼ਟੀਕਰਨ
ਦਹਾਕਿਆਂ ਤੱਕ ਸਾਡੇ ਦੇਸ਼ ਵਿਚ ਇਹ ਹਾਲਾਤ ਰਹੇ ਹਨ ਕਿ ਇਕ ਹਿੱਸਾ ਦਾ ਤਾਂ ਬਿਲਕੁੱਲ ਵਿਕਾਸ ਹੋਇਆ, ਦੂਜਾ ਪਿੱਛੇ ਹੀ ਛੁੱਟ ਗਿਆ। ਸੂਬਿਆਂ ਅਤੇ ਸਮਾਜ ਦੇ ਪੱਧਰ ’ਤੇ ਇਸ ਅਸਮਾਨਤਾ ਦੂਰ ਨੂੰ ਕਰਨਾ ਜ਼ਰੂਰੀ ਹੈ। ਇਸ ਲਈ ਸਾਡੀ ਸਰਕਾਰ ਸਭ ਕਾ ਸਾਥ-ਸਭ ਕਾ ਵਿਕਾਸ ਦੇ ਮੰਤਰ ’ਤੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਦੀ ਸਰਕਾਰ ਯੂ. ਪੀ. ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ, ਦਮਦਾਰ ਕੰਮ ਕਰ ਰਹੀ ਹੈ। ਯੂ. ਪੀ. ਦੇ ਕਰੋੜਾਂ ਘਰਾਂ ਵਿਚ ਪਹਿਲਾਂ ਪਾਈਪ ਤੋਂ ਪਾਣੀ ਨਹੀਂ ਪੁੱਜਦਾ ਸੀ। ਅੱਜ ਅਸੀਂ ਹਰ ਘਰ ਜਲ ਮਿਸ਼ਨ ਨਾਲ, ਯੂ. ਪੀ. ਦੇ ਹਰ ਘਰ ਤੱਕ ਸਾਫ ਪਾਣੀ ਪਹੁੰਚਾਉਣ ਵਿਚ ਜੁੱਟੇ ਹਾਂ।
ਪਤਨੀ ਨੂੰ ਸੀ ਕਿਸੇ ਹੋਰ ਨਾਲ ਪਿਆਰ, ਪਤੀ ਨੇ ਲਿਆ ਅਜਿਹਾ ਫ਼ੈਸਲਾ ਕਿ ਹਰ ਪਾਸੇ ਹੋਈ ਚਰਚਾ
NEXT STORY