ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਜਾਤੀ ਭਾਈਚਾਰੇ ਦੇ ਪ੍ਰਮੁੱਖ ਨੇਤਾਵਾਂ ਵਿਚ ਸ਼ੁਮਾਰ ਕਾਰਤਿਕ ਉਰਾਂਵ ਦੀ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਭਲਾਈ ਲਈ ਉਨ੍ਹਾਂ ਦੇ ਯੋਗਦਾਨ ਦੇਸ਼ ਵਾਸੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਵਿਚ ਕਿਹਾ ਕਿ ਕਬਾਇਲੀ ਭਾਈਚਾਰੇ ਦੇ ਅਧਿਕਾਰ ਅਤੇ ਆਤਮਸਨਮਾਨ ਲਈ ਸਮਰਪਿਤ ਰਹੇ ਦੇਸ਼ ਦੇ ਮਹਾਨ ਨੇਤਾ ਕਾਰਤਿਕ ਉਰਾਵਂ ਜੀ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ 'ਤੇ ਆਦਰਪੂਰਨ ਸ਼ਰਧਾਂਜਲੀ। ਉਹ ਕਬਾਇਲੀ ਭਾਈਚਾਰੇ ਦੇ ਇਕ ਬੁਲੰਦ ਬੁਲਾਰੇ ਸਨ, ਜਿਨ੍ਹਾਂ ਨੇ ਕਬਾਇਲੀ ਸੱਭਿਆਚਾਰ ਅਤੇ ਪਛਾਣ ਦੀ ਰੱਖਿਆ ਲਈ ਲਗਾਤਾਰ ਲੜਾਈ ਲੜੀ।
ਦੱਬੇ-ਕੁਚਲੇ ਲੋਕਾਂ ਦੀ ਭਲਾਈ ਲਈ ਉਨ੍ਹਾਂ ਦਾ ਬੇਮਿਸਾਲ ਯੋਗਦਾਨ ਹਮੇਸ਼ਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਓਰਾਂਵ ਨੂੰ ਬਾਬਾ ਕਾਰਤਿਕ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 29 ਅਕਤੂਬਰ, 1924 ਨੂੰ ਤਤਕਾਲੀ ਬਿਹਾਰ ਸੂਬੇ (ਹੁਣ ਝਾਰਖੰਡ) ਦੇ ਗੁਮਲਾ ਜ਼ਿਲ੍ਹੇ ਦੇ ਕਰੋਂਦਾ ਲਿਤਾਟੋਲੀ 'ਚ ਹੋਇਆ ਸੀ। 8 ਦਸੰਬਰ 1981 ਉਨ੍ਹਾਂ ਦਾ ਦਿਹਾਂਤ ਹੋ ਗਿਆ। ਕਾਰਤਿਕ ਓਰਾਂਵ ਜੋ ਇਕ ਕਾਂਗਰਸੀ ਆਗੂ ਅਤੇ ਇਕ ਵਾਰ ਵਿਧਾਇਕ ਵੀ ਬਣੇ। ਕਬਾਇਲੀ ਜ਼ਮੀਨ ਨੂੰ ਲੁੱਟਣ ਤੋਂ ਬਚਾਉਣ ਲਈ ਸਭ ਤੋਂ ਪਹਿਲਾਂ ਅੰਦੋਲਨ ਕਾਰਤਿਕ ਓਰਾਂਵ ਨੇ ਸ਼ੁਰੂ ਕੀਤਾ ਸੀ।
ਆਤਿਸ਼ਬਾਜ਼ੀ ਦੌਰਾਨ ਮੰਦਰ 'ਚ ਵਾਪਰਿਆ ਹਾਦਸਾ, ਲਪੇਟ 'ਚ ਆਏ 150 ਤੋਂ ਵੱਧ ਸ਼ਰਧਾਲੂ
NEXT STORY