ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਛੇਵੇਂ ਭਾਰਤ-ਜਾਪਾਨ ਸੰਵਾਦ ਸੰਮੇਲਨ (Dialogue conference) ਨੂੰ ਸੰਬੋਧਿਤ ਕਰਦੇ ਹੋਏ ਰਵਾਇਤੀ ਬੁੱਧ ਸਾਹਿਤ ਅਤੇ ਸ਼ਾਸਤਰਾਂ ਲਈ ਇੱਕ ਲਾਇਬ੍ਰੇਰੀ ਦੇ ਨਿਰਮਾਣ ਦਾ ਪ੍ਰਸਤਾਵ ਵੀ ਰੱਖਿਆ। ਉਨ੍ਹਾਂ ਕਿਹਾ, ‘‘ਅਤੀਤ ਵਿੱਚ ਸਾਮਰਾਜਵਾਦ ਤੋਂ ਲੈ ਕੇ ਸੰਸਾਰ ਯੁੱਧਾਂ ਤੱਕ, ਹਥਿਆਰਾਂ ਦੀ ਦੌੜ ਤੋਂ ਲੈ ਕੇ ਪੁਲਾੜ ਦੀ ਦੌੜ ਤੱਕ ਮਨੁੱਖਤਾ ਨੇ ਅਕਸਰ ਟਕਰਾਅ ਦਾ ਰਸਤਾ ਅਪਣਾਇਆ। ਗੱਲਬਾਤ ਹੋਈ ਪਰ ਉਸ ਦਾ ਉਦੇਸ਼ ਦੂਜਿਆਂ ਨੂੰ ਪਿੱਛੇ ਖਿੱਚਣ ਦਾ ਰਿਹਾ ਪਰ ਹੁਣ ਨਾਲ ਮਿਲ ਕੇ ਅੱਗੇ ਵਧਣ ਦਾ ਸਮਾਂ ਹੈ। ਮਨੁੱਖਤਾ ਨੂੰ ਨੀਤੀਆਂ ਦੇ ਕੇਂਦਰ ਵਿੱਚ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਮੋਦੀ ਨੇ ਕੁਦਰਤ ਨਾਲ ਸਹਿ-ਵਜੂਦ ਨੂੰ ਹੋਂਦ ਦਾ ਮੁੱਖ ਆਧਾਰ ਬਣਾਏ ਜਾਣ ਦੀ ਵਕਾਲਤ ਕੀਤੀ।
ਬ੍ਰਿਟੇਨ ਤੋਂ ਬਾਅਦ ਭਾਰਤ ਨੇ ਸਾਊਦੀ ਅਤੇ ਓਮਾਨ ਦੀਆਂ ਉਡਾਣਾਂ 'ਤੇ ਲਾਈ ਰੋਕ
ਮੋਦੀ ਨੇ ਕਿਹਾ ਕਿ ਸਾਨੂੰ ਭਾਰਤ ਵਿੱਚ ਅਜਿਹੀ ਇੱਕ ਸਹੂਲਤ ਦਾ ਨਿਰਮਾਣ ਕਰਨ ਵਿੱਚ ਖੁਸ਼ੀ ਹੋਵੇਗੀ ਅਤੇ ਇਸ ਦੇ ਲਈ ਅਸੀਂ ਉਚਿਤ ਸਰੋਤ ਪ੍ਰਦਾਨ ਕਰਾਂਗੇ। ਨਾਲ ਹੀ ਪੀ.ਐੱਮ. ਮੋਦੀ ਨੇ ਕਿਹਾ ਕਿ ਸੰਸਾਰਿਕ ਵਿਕਾਸ 'ਤੇ ਚਰਚਾ ਸਿਰਫ ਚੋਣਵੇਂ ਦੇਸ਼ਾਂ ਵਿਚਾਲੇ ਨਹੀਂ ਹੋ ਸਕਦੀ ਅਤੇ ਇਸਦਾ ਦਾਇਰਾ ਵੱਡਾ ਅਤੇ ਮੁੱਦੇ ਵਿਆਪਕ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਵਿਕਾਸ ਦੇ ਸਵਰੂਪ ਵਿੱਚ ਮਨੁੱਖੀ ਦ੍ਰਿਸ਼ਟਿਕੋਣ ਅਪਣਾਉਣ ਦੀ ਵੀ ਵਕਾਲਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦਾ ਸਵਰੂਪ ਮਨੁੱਖ-ਕੇਂਦਰਿਤ ਹੋਣਾ ਚਾਹੀਦਾ ਹੈ ਅਤੇ ਨੇੜਲੇ ਦੇਸ਼ਾਂ ਦੇ ਇਕਸਾਰ ਨਾਲ ਹੋਣਾ ਚਾਹੀਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਬ੍ਰਿਟੇਨ ਤੋਂ ਬਾਅਦ ਭਾਰਤ ਨੇ ਸਾਊਦੀ ਅਤੇ ਓਮਾਨ ਦੀਆਂ ਉਡਾਣਾਂ 'ਤੇ ਲਾਈ ਰੋਕ
NEXT STORY