ਨਵੀਂ ਦਿੱਲੀ- ਅਮਰੀਕਾ ਦੀ ਇਕ ਸਰਵੇਖਣ ਕੰਪਨੀ ਦੀ ਤਾਜ਼ਾ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ ਹੋਏ ਹਨ। ਮਾਰਨਿੰਗ ਕੰਸਲਟ ਦੇ ਸਰਵੇਖਣ ‘ਗਲੋਬਲ ਲੀਡਰ ਅਪਰੂਵਲ ਟਰੈਕਰ’ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2 ਨਵੰਬਰ ਦੇ ਸਰਵੇਖਣ ’ਚ 70 ਫੀਸਦੀ ਲੋਕਾਂ ਦੀ ਹਮਾਇਤ ਮਿਲੀ, ਜਦੋਂ ਕਿ 24 ਫੀਸਦੀ ਨੇ ਉਨ੍ਹਾਂ ਨੂੰ ਅਪ੍ਰਵਾਨ ਕੀਤਾ। ਲੋਕਪ੍ਰਿਯਤਾ ਦੀ ਇਸ ਸੂਚੀ ’ਚ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮਾਨੁਏਲ ਲੋਪੇਜ ਓਬ੍ਰਾਡੋਰ 66 ਫੀਸਦੀ ਦੀ ਹਮਾਇਤ ਨਾਲ ਦੂਜੇ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ 58 ਫੀਸਦੀ ਹਮਾਇਤ ਨਾਲ ਤੀਜੇ ਨੰਬਰ ’ਤੇ ਰਹੇ।
ਇਹ ਵੀ ਪੜ੍ਹੋ : ਅਹਿਮਦਾਬਾਦ : ਗੁਰਦੁਆਰਾ ਸਾਹਿਬ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਲੋਕਪ੍ਰਿਯਤਾ ਦੀ ਰੈਕਿੰਗ ਵਿਚ ਉਨ੍ਹਾਂ ਤੋਂ ਬਾਅਦ ਜਰਮਨ ਦੀ ਚਾਂਸਲਰ ਐਂਜੇਲਾ ਮਾਰਕੇਲ (54 ਫੀਸਦੀ), ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਪਾਟ ਮਾਰੀਸਨ (47 ਫੀਸਦੀ), ਅਮਰੀਕਾ ਦੇ ਰਾਸ਼ਟਰੀ ਜੋਅ ਬਾਈਡੇਨ (44 ਫੀਸਦੀ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (43 ਫੀਸਦੀ), ਜਾਪਾਨ ਦੇ ਪਰਧਾਨ ਮੰਤਰੀ ਫੂਮੀਓ ਕਿਸ਼ੀਦਾ (42 ਫੀਸਦੀ) ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇ-ਇਨ (41) ਫੀਸਦੀ ਦਾ ਨੰਬਰ ਹੈ। ਇਸ ਰਿਪੋਰਟ ਅਨੁਸਾਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਲੋਕ ਹਮਾਇਤ ਘੱਟ ਕੇ 40 ਫੀਸਦੀ ਰਹਿ ਗਈ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੈਦਰਾ ਸਾਂਚੇਜ (37 ਫੀਸਦੀ), ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕ੍ਰੋਨ (36 ਫੀਸਦੀ) ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਯੇਰ ਬੈਲਸੋਨਾਰੋ (35 ਫੀਸਦੀ) ਦੀ ਲੋਕਪ੍ਰਿਯਤਾ ਵੀ ਇਸ ਸੂਚੀ ’ਚ ਸਭ ਤੋਂ ਹੇਠਲੇ ਪਾਇਦਾਨਾਂ ’ਤੇ ਹੈ। ਉਂਝ ਅਗਸਤ 2019 ਦੇ ਮੁਕਾਬਲੇ ਮੋਦੀ ਦੀ ਲੋਕਪ੍ਰਿਯਤਾ ਵਿਚ ਕਮੀ ਹੋਈ ਹੈ। ਉਕਤ ਏਜੰਸੀ ਦੇ ਸਰਵੇਖਣਅਨੁਸਾਰ 6 ਅਗਸਤ ਨੂੰ ਮੋਦੀ ਦੀ ਹਮਾਇਤ ਦਾ ਪੱਧਰ 82 ਫੀਸਦੀ ਹੈ।
ਇਹ ਵੀ ਪੜ੍ਹੋ : ਸਿੱਖ ਫਾਰ ਜਸਟਿਸ ’ਤੇ ਸ਼ਿਕੰਜਾ ਕੱਸਣ ਲਈ ਕੈਨੇਡਾ ਪੁੱਜੀ NIA ਟੀਮ, ਵਿਦੇਸ਼ੀ ਫੰਡਿੰਗ ਦੀ ਹੋਵੇਗੀ ਜਾਂਚ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਤਾਮਿਲਨਾਡੂ ’ਚ ਨੀਟ ਪ੍ਰੀਖਿਆ ’ਚ ਘੱਟ ਅੰਕ ਆਉਣ ਤੋਂ ਦੁਖੀ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
NEXT STORY