ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸੁਪਰੀਮ ਕੋਰਟ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਦੀ ਯਾਦ ਵਿੱਚ ਇੱਕ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੀ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦੀ ਤਰਫੋਂ 'ਭਾਰਤ ਮੰਡਪਮ' ਵਿਖੇ ਆਯੋਜਿਤ ਜ਼ਿਲ੍ਹਾ ਨਿਆਂਪਾਲਿਕਾ ਦੀ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ 75 ਰੁਪਏ ਦਾ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ - ਵੱਡਾ ਹਾਦਸਾ! ਹੈਲੀਕਾਪਟਰ ਤੋਂ ਡਿੱਗਾ ਹੈਲੀਕਾਪਟਰ
ਉਦਘਾਟਨੀ ਸਮਾਰੋਹ ਵਿੱਚ ਮੁੱਖ ਜੱਜ ਜਸਟਿਸ ਡਾ. ਧਨੰਜਯ ਵਾਈ ਚੰਦਰਚੂੜ, ਸੁਪਰੀਮ ਕੋਰਟ ਦੇ ਹੋਰ ਜੱਜ, ਸਾਰੀਆਂ ਹਾਈ ਕੋਰਟਾਂ ਦੇ ਚੀਫ਼ ਜਸਟਿਸ, ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਅਰਜੁਨ ਰਾਮ ਮੇਘਵਾਲ, ਅਟਾਰਨੀ ਜਨਰਲ ਆਰ ਵੈਂਕਟਾਰਮਣੀ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਪਿਲ ਸਿੱਬਲ, ਬਾਰ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਤੋਂ ਇਲਾਵਾ ਕਈ ਵਕੀਲ, ਕਾਨੂੰਨ ਦੇ ਵਿਦਿਆਰਥੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 1 ਸਤੰਬਰ ਨੂੰ ਕਾਨਫਰੰਸ ਵਿੱਚ ਸਮਾਪਤੀ ਭਾਸ਼ਣ ਦੇਣਗੇ ਅਤੇ ਸੁਪਰੀਮ ਕੋਰਟ ਦੇ ਝੰਡੇ ਅਤੇ ਪ੍ਰਤੀਕ ਤੋਂ ਪਰਦਾ ਵੀ ਖੋਲ੍ਹਣਗੇ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਬੰਦ ਘਰ 'ਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਉੱਡੇ ਪਰਿਵਾਰ ਦੇ ਹੋਸ਼
ਇਸ ਦੋ ਰੋਜ਼ਾ ਕਾਨਫਰੰਸ ਵਿੱਚ ਜ਼ਿਲ੍ਹਾ ਨਿਆਂਪਾਲਿਕਾ ਨਾਲ ਸਬੰਧਤ ਵਿਸ਼ਿਆਂ ’ਤੇ ਚਰਚਾ ਕੀਤੀ ਜਾਵੇਗੀ। ਇਸ ਕਾਨਫਰੰਸ ਵਿੱਚ ਜ਼ਿਲ੍ਹਾ ਨਿਆਂਪਾਲਿਕਾ ਵਿੱਚ ਬੁਨਿਆਦੀ ਢਾਂਚਾ ਅਤੇ ਮਨੁੱਖੀ ਵਸੀਲਿਆਂ, ਸਾਰਿਆਂ ਲਈ ਸ਼ਾਮਲ ਅਦਾਲਤਾਂ, ਨਿਆਂਇਕ ਸੁਰੱਖਿਆ ਅਤੇ ਨਿਆਂਇਕ ਭਲਾਈ, ਕੇਸ ਪ੍ਰਬੰਧਨ ਅਤੇ ਨਿਆਂਇਕ ਸਿਖਲਾਈ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਅਗਵਾਈ ਹੇਠ ਕਰਵਾਈ ਜਾ ਰਹੀ 'ਜ਼ਿਲ੍ਹਾ ਨਿਆਂਪਾਲਿਕਾ ਬਾਰੇ ਕੌਮੀ ਕਾਨਫਰੰਸ' ਦੇ ਦੋ ਦਿਨਾਂ ਦੌਰਾਨ ਛੇ ਸੈਸ਼ਨ ਆਯੋਜਿਤ ਕਰਵਾਏ ਜਾਣਗੇ। ਕਾਨਫਰੰਸ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਜ਼ਿਲ੍ਹਾ ਨਿਆਂਪਾਲਿਕਾ ਦੇ 800 ਤੋਂ ਵੱਧ ਭਾਗੀਦਾਰ ਹਨ।
ਇਹ ਵੀ ਪੜ੍ਹੋ - ਇਸ ਮੰਦਰ 'ਚ ਸ਼ਰਧਾਲੂਆਂ ਲਈ ਲਾਜ਼ਮੀ ਹੋਇਆ ਆਧਾਰ ਕਾਰਡ, ਵਰਨਾ ਨਹੀਂ ਮਿਲੇਗਾ ਪ੍ਰਸਾਦ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਤਾ ਸ਼੍ਰੀ ਚਿੰਤਪੁਰਨੀ ਮਹੋਤਸਵ ਦੀਆਂ ਜ਼ੋਰਾਂ 'ਤੇ ਸ਼ੁਰੂ ਤਿਆਰੀਆਂ, DC ਨੇ ਵਿਭਾਗਾਂ ਨੂੰ ਦਿੱਤੇ ਨਿਰਦੇਸ਼
NEXT STORY