ਨੈਸ਼ਨਲ ਡੈਸਕ : ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਦੇ ਤਿਰੁਮਾਲਾ ਸਥਿਤ ਮਸ਼ਹੂਰ ਵੈਂਕਟੇਸ਼ਵਰ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਲੱਡੂ ਪ੍ਰਸਾਦ ਲੈਣਾ ਨਹੀਂ ਭੁੱਲਦੇ। ਭਗਵਾਨ ਵੈਂਕਟੇਸ਼ਵਰ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਉਤਸ਼ਾਹ ਨਾਲ ਲੱਡੂ ਪ੍ਰਸਾਦ ਖਰੀਦਦੇ ਹਨ ਅਤੇ ਇਸ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਵਿੱਚ ਵੰਡਦੇ ਹਨ। ਲੱਡੂਆਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਕੁਝ ਦਲਾਲ ਇਸ ਨੂੰ ਮਹਿੰਗੇ ਭਾਅ 'ਤੇ ਵੇਚ ਰਹੇ ਹਨ, ਜਿਸ ਕਾਰਨ ਕਈ ਸ਼ਰਧਾਲੂ ਠੱਗੇ ਜਾ ਰਹੇ ਹਨ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਵਿਆਹ ਲਈ ਧੀ ਦੇ ਆਸ਼ਕ ਨੂੰ ਫੋਨ ਕਰਕੇ ਬੁਲਾਇਆ ਘਰ, ਫਿਰ ਕਰ ਦਿੱਤਾ ਕਤਲ
ਇਸ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਬੋਰਡ ਨੇ ਲੱਡੂ ਪ੍ਰਸਾਦ ਦੀ ਵਿਕਰੀ ਨੂੰ ਲੈ ਕੇ ਨਵਾਂ ਕਦਮ ਚੁੱਕਿਆ ਹੈ। ਟੀਟੀਡੀ ਦੇ ਵਧੀਕ ਕਾਰਜਕਾਰੀ ਅਧਿਕਾਰੀ ਵੈਂਕਈਆ ਚੌਧਰੀ ਨੇ ਕਿਹਾ ਕਿ ਦਲਾਲਾਂ ਦੁਆਰਾ ਸ਼੍ਰੀਵਾੜੀ ਲੱਡੂ ਪ੍ਰਸਾਦ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਵਿਸ਼ੇਸ਼ ਉਪਾਅ ਕੀਤੇ ਗਏ ਹਨ। ਤਿਰੁਮਾਲਾ ਦੇ ਅੰਨਾਮਈਆ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਲੱਡੂ ਪ੍ਰਸਾਦ ਦੀ ਵਿਕਰੀ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਕੁਝ ਦਲਾਲ ਸ਼ਰਧਾਲੂਆਂ ਦੀ ਆੜ ਵਿੱਚ ਲੱਡੂ ਪ੍ਰਸ਼ਾਦ ਨੂੰ ਵੱਧ ਕੀਮਤ 'ਤੇ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਰੋਕਣ ਲਈ ਟੀਟੀਡੀ ਨੇ ਇਹ ਕਦਮ ਚੁੱਕਿਆ ਹੈ। ਜਿਨ੍ਹਾਂ ਸ਼ਰਧਾਲੂਆਂ ਕੋਲ ਦਰਸ਼ਨਾਂ ਦੀਆਂ ਟਿਕਟਾਂ ਨਹੀਂ ਹਨ, ਉਨ੍ਹਾਂ ਲਈ ਆਧਾਰ ਰਜਿਸਟ੍ਰੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਪੁਜਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਤਨਖ਼ਾਹ 'ਚ ਬੰਪਰ ਵਾਧਾ
ਅਜਿਹੇ ਸ਼ਰਧਾਲੂਆਂ ਨੂੰ ਲੱਡੂ ਪ੍ਰਸ਼ਾਦ ਲੈਣ ਲਈ ਆਪਣਾ ਆਧਾਰ ਕਾਰਡ ਰਜਿਸਟਰ ਕਰਵਾਉਣਾ ਹੋਵੇਗਾ। ਦਰਸ਼ਨ ਟਿਕਟਾਂ ਵਾਲੇ ਸ਼ਰਧਾਲੂਆਂ ਨੂੰ ਆਧਾਰ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਪਵੇਗੀ। ਸ਼ਰਧਾਲੂਆਂ ਲਈ ਬਿਨਾਂ ਦਰਸ਼ਨ ਟਿਕਟਾਂ ਦੇ ਸਿਰਫ਼ ਦੋ ਲੱਡੂਆਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਉਹ 24 ਘੰਟਿਆਂ ਬਾਅਦ ਪ੍ਰਸ਼ਾਦ ਵਜੋਂ ਦੋ ਹੋਰ ਲੱਡੂ ਪ੍ਰਾਪਤ ਕਰ ਸਕਦੇ ਹਨ। ਵੈਂਕਈਆ ਚੌਧਰੀ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੱਡੂ ਪ੍ਰਸ਼ਾਦ ਦੀ ਵਿਕਰੀ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਗੁੰਮਰਾਹਕੁੰਨ ਖ਼ਬਰਾਂ 'ਤੇ ਵਿਸ਼ਵਾਸ ਨਾ ਕਰਨ। ਉਨ੍ਹਾਂ ਕਿਹਾ ਕਿ ਲੱਡੂ ਪ੍ਰਸ਼ਾਦ ਦੇਣ ਦੀ ਪ੍ਰਣਾਲੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ। ਸਿਰਫ਼ ਕਾਲਾਬਾਜ਼ਾਰੀ ਨੂੰ ਰੋਕਣ ਲਈ ਜਿਨ੍ਹਾਂ ਸ਼ਰਧਾਲੂਆਂ ਕੋਲ ਦਰਸ਼ਨ ਟਿਕਟਾਂ ਅਤੇ ਟੋਕਨ ਨਹੀਂ ਹਨ, ਉਨ੍ਹਾਂ ਨੂੰ ਆਧਾਰ ਰਜਿਸਟ੍ਰੇਸ਼ਨ ਦੇ ਨਾਲ ਦੋ ਲੱਡੂ ਦਿੱਤੇ ਜਾਣਗੇ।
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਪਹਿਲਾ ਵਿਅਕਤੀ ਨੂੰ ਕੀਤਾ ਅਗਵਾ, ਫਿਰ ਚਲਦੀ ਕਾਰ 'ਚ ਕਰ 'ਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਏਜੰਸੀਆਂ ਨੇ ਕਰੋੜਾਂ ਦੀ ਨਕਦੀ, ਡਰੱਗ ਤੇ ਸ਼ਰਾਬ ਕੀਤੀ ਜ਼ਬਤ
NEXT STORY