ਨਵੀਂ ਦਿੱਲੀ- ਚੰਦਰਯਾਨ-3 ਦੇ ਲੈਂਡਰ ਮਾਡਿਊਲ ਨੇ ਚੰਨ ਦੀ ਸਤਿਹ 'ਤੇ ਸਫ਼ਲ 'ਸਾਫ਼ਟ ਲੈਂਡਿੰਗ' ਕਰ ਲਈ ਹੈ। ਚੰਨ ਦੇ ਦੱਖਣੀ ਧਰੁਵ ਖੇਤਰ 'ਤੇ ਉਤਰਨ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਹੈ। ਚੰਦਰਯਾਨ-3 ਦੀ ਸਾਫ਼ਟ ਲੈਂਡਿੰਗ 'ਤੇ ਪੀ.ਐੱਮ. ਮੋਦੀ ਨੇ ਇਸਰੋ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਅਸੀਂ ਅਜਿਹੇ ਇਤਿਹਾਸਕ ਪਲ ਦੇਖਦੇ ਹਾਂ ਤਾਂ ਸਾਨੂੰ ਬਹੁਤ ਮਾਣ ਹੁੰਦਾ ਹੈ। ਨਵੇਂ ਭਾਰਤ ਦਾ ਸੂਰਜ ਚੜ੍ਹਿਆ ਹੈ। ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਜੋਹਾਨਸਬਰਗ ਤੋਂ ਰਾਸ਼ਟਰੀ ਝੰਡਾ ਤਿਰੰਗਾ ਵੀ ਲਹਿਰਾਇਆ।
ਇਹ ਵੀ ਪੜ੍ਹੋ : ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ
ਉਨ੍ਹਾਂ ਕਿਹਾ,''ਮੇਰਾ ਮਨ ਜਸ਼ਨ 'ਚ ਡੁੱਬ ਗਿਆ ਹੈ। ਅਸੀਂ ਧਰਤੀ 'ਤੇ ਸੰਕਲਪ ਕੀਤਾ ਅਤੇ ਚੰਨ 'ਤੇ ਉਸ ਨੂੰ ਸਾਕਾਰ ਕੀਤਾ। ਭਾਰਤ ਹੁਣ ਚੰਨ 'ਤੇ ਹੈ। ਇਸ ਤੋਂ ਪਹਿਲਾਂ ਕੋਈ ਵੀ ਦੇਸ਼ ਉੱਥੇ (ਚੰਨ ਦੇ ਦੱਖਣੀ ਧਰੁਵ) ਤੱਕ ਨਹੀਂ ਪਹੁੰਚਿਆ ਹੈ। ਸਾਡੇ ਵਿਗਿਆਨੀਆਂ ਦੀ ਮਿਹਨਤ ਨਾਲ ਅਸੀਂ ਉੱਥੇ ਤੱਕ ਪਹੁੰਚੇ ਹਾਂ।'' ਪੀ.ਐੱਮ. ਮੋਦੀ ਨੇ ਕਿਹਾ,''ਚੰਨ ਦੇ ਇਸ ਹਿੱਸੇ 'ਤੇ ਅਜੇ ਤੱਕ ਕੋਈ ਹੋਰ ਦੇਸ਼ ਉਤਰਨ 'ਚ ਸਫ਼ਲ ਨਹੀਂ ਰਿਹਾ ਹੈ, ਇਸ ਨਾਲ ਚੰਨ ਬਾਰੇ ਸਾਰੇ ਕਿੱਸੇ-ਕਹਾਣੀਆਂ ਬਦਲ ਜਾਣਗੀਆਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ
NEXT STORY