ਸੂਰਤ- ਗੁਜਰਾਤ ਦੇ ਸੂਰਤ 'ਚ ਹੀਰਾ ਬਣਾਉਣ ਵਾਲੀ ਕੰਪਨੀ ਦੇ ਕਾਰੀਗਰਾਂ ਨੇ ਵੱਡਾ ਕਮਾਲ ਕਰ ਦਿਖਾਇਆ ਹੈ। ਉਨ੍ਹਾਂ ਨੇ 8 ਕੈਰੇਟ ਦੇ ਹੀਰੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਬਣਾਈ ਹੈ। ਇਹ ਹੀਰਾ ਸ਼ਹਿਰ 'ਚ ਇਕ ਪ੍ਰਦਰਸ਼ਨੀ 'ਚ ਪ੍ਰਦਰਸ਼ਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਸਵੀਰ ਵਾਲਾ ਹੀਰਾ ਐੱਸ.ਕੇ. ਕੰਪਨੀ ਵਲੋਂ ਤਿਆਰ ਕੀਤਾ ਗਿਆ ਹੈ। ਕੰਪਨੀ ਦੇ ਪ੍ਰਬੰਧਕ ਨੇ ਦੱਸਿਆ ਕਿ PM ਮੋਦੀ ਦੀ ਤਸਵੀਰ 20 ਕਾਰੀਗਰਾਂ ਨੇ 40 ਕੈਰਟ ਦੇ ਲੈਬ੍ਰੋਨ ਹੀਰੇ 'ਤੇ ਬਣਾਈ ਸੀ। ਹਾਲਾਂਕਿ ਇਸ ਨੂੰ ਆਕਾਰ ਦੇਣ ਅਤੇ ਪਾਲਿਸ਼ ਕਰਨ ਤੋਂ ਬਾਅਦ ਇਸ ਦਾ ਆਕਾਰ 8 ਕੈਰੇਟ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪੀ.ਐੱਮ. ਮੋਦੀ ਦੀ ਤਸਵੀਰ ਵਾਲਾ ਹੀਰਾ ਲਗਭਗ ਇਕ ਮਹੀਨੇ 'ਚ ਕਰੀਬ 20 ਕਾਰੀਗਾਰਾਂ ਵਲੋਂ ਤਿਆਰ ਕੀਤਾ ਗਿਆ ਹੈ। ਪ੍ਰਬੰਧਕ ਨੇ ਇਹ ਵੀ ਦੱਸਿਆ ਕਿ ਹੀਰਾ 'ਮੇਕ ਇਨ ਇੰਡੀਆ' ਦੇ ਸਿਧਾਂਤਾਂ ਅਨੁਸਾਰ ਤਿਆਰ ਕੀਤਾ ਗਿਆ ਸੀ ਅਤੇ ਇਹ ਵਾਤਾਵਰਣ ਦੇ ਅਨੁਕੂਲ ਸੀ। ਇਹ ਹੀਰਾ ਸੂਰਤ ਦੀ ਪ੍ਰਦਰਸ਼ਨੀ 'ਚ ਆਕਰਸ਼ਨ ਦਾ ਕੇਂਦਰ ਬਣ ਗਿਆ, ਜਿਸ ਨੂੰ ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਗਵੀ ਨੇ ਵੀ ਦੇਖਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਉਂ ਆਪਣੇ ਗ੍ਰਹਿ ਜ਼ਿਲ੍ਹੇ ਦੀ ਸਿਆਸੀ ਜ਼ਮੀਨ ’ਤੇ ਫਿਸਲ ਰਹੇ ਸੁੱਖੂ?
NEXT STORY