ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ਦਾ ਦੌਰਾ ਕਰਨ ਵਾਲੇ ਹਨ। ਇਸ ਦੌਰਾਨ ਪੀ.ਐੱਮ. ਮੋਦੀ ਰੇਲ ਅਤੇ ਸੜਕ ਦੇ ਕੰਮਾਂ ਅਤੇ ਰਾਣੀ ਦੁਰਗਾਵਤੀ ਨੂੰ ਸਮਰਪਿਤ ਯਾਦਗਾਰ ਸਮੇਤ 12,600 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਇਹ ਵੀ ਪੜ੍ਹੋ : ਅਦਾਕਾਰ ਰਣਬੀਰ ਕਪੂਰ ਨੂੰ ED ਨੇ ਭੇਜਿਆ ਸੰਮਨ, ਲੱਗਾ ਇਹ ਇਲਜ਼ਾਮ
ਪ੍ਰਧਾਨ ਮੰਤਰੀ ਅੱਜ ਇੱਥੇ ਮੁੰਬਈ ਨਾਗਪੁਰ ਝਾਰਸੁਗੁਡਾ ਪਾਈਪਲਾਈਨ ਪ੍ਰਾਜੈਕਟ ਦੇ ਨਾਗਪੁਰ ਜਬਲਪੁਰ ਸੈਕਸ਼ਨ (317 ਕਿਲੋਮੀਟਰ) ਦਾ ਨੀਂਹ ਪੱਥਰ ਵੀ ਰੱਖਣਗੇ। ਗੇਲ (ਇੰਡੀਆ) ਦੇ ਸੰਦੀਪ ਕੁਮਾਰ ਗੁਪਤਾ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਕਤੂਬਰ ਨੂੰ ਇੱਕ ਸਮਾਰੋਹ ਦੌਰਾਨ ਗੇਲ ਇੰਡੀਆ ਲਿਮਟਿਡ ਦੇ ਨਾਗਪੁਰ ਜਬਲਪੁਰ ਕੁਦਰਤੀ ਗੈਸ ਪਾਈਪਲਾਈਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ ਅਤੇ 317 ਕਿਲੋਮੀਟਰ ਲੰਬੀ ਨਾਗਪੁਰ ਜਬਲਪੁਰ ਨਾਗਪੁਰ ਔਰਈਆ ਕੁਦਰਤੀ ਗੈਸ ਪਾਈਪਲਾਈਨ ਪ੍ਰਾਜੈਕਟ ਦਾ ਉਦਘਾਟਨ ਕਰਨਗੇ। "
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ
ਦੱਸ ਦੇਈਏ ਕਿ 1,103 ਕਰੋੜ ਰੁਪਏ ਦੀ ਲਾਗਤ ਨਾਲ ਕੁਦਰਤੀ ਗੈਸ ਪਾਈਪਲਾਈਨ ਵਿਛਾਈ ਜਾ ਰਹੀ ਹੈ, ਜੋ ਮਹਾਰਾਸ਼ਟਰ ਦੇ ਨਾਗਪੁਰ ਤੋਂ ਸ਼ੁਰੂ ਹੋਵੇਗੀ ਅਤੇ ਮੱਧ ਪ੍ਰਦੇਸ਼ ਦੇ ਛਿੰਦਵਾੜਾ, ਸਿਓਨੀ ਜਬਲਪੁਰ ਜ਼ਿਲ੍ਹਿਆਂ ਵਿੱਚੋਂ ਲੰਘੇਗੀ। ਅਧਿਕਾਰੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿੱਚ ਪਾਈਪਲਾਈਨ ਦੀ ਲੰਬਾਈ 256 ਕਿਲੋਮੀਟਰ ਹੈ, ਜੋ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੇ 144 ਪਿੰਡਾਂ ਵਿੱਚੋਂ ਲੰਘੇਗੀ। ਗੈਸ ਪਾਈਪਲਾਈਨ ਪ੍ਰਾਜੈਕਟ ਉਦਯੋਗਾਂ ਅਤੇ ਘਰਾਂ ਨੂੰ ਸਾਫ਼ ਅਤੇ ਸਸਤੀ ਕੁਦਰਤੀ ਗੈਸ ਪ੍ਰਦਾਨ ਕਰਨਗੇ ਅਤੇ ਵਾਤਾਵਰਣ ਵਿੱਚ ਨਿਕਾਸ ਨੂੰ ਘਟਾਉਣ ਵੱਲ ਇੱਕ ਕਦਮ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਬਲਪੁਰ ਵਿੱਚ ਇੱਕ ਨਵਾਂ ਬੋਟਲਿੰਗ ਪਲਾਂਟ ਵੀ ਸਮਰਪਿਤ ਕਰਨਗੇ, ਜਿਸ ਨੂੰ ਕਰੀਬ 147 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ
ਪ੍ਰਧਾਨ ਮੰਤਰੀ ਅੱਜ ਆਪਣੀ ਫੇਰੀ ਦੌਰਾਨ ਜਬਲਪੁਰ ਵਿੱਚ ‘ਵੀਰੰਗਾਨਾ ਰਾਣੀ ਦੁਰਗਾਵਤੀ ਮੈਮੋਰੀਅਲ ਐਂਡ ਗਾਰਡਨ’ ਦਾ ਭੂਮੀ ਪੂਜਨ ਕਰਨਗੇ। ਜਬਲਪੁਰ ਵਿੱਚ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ‘ਵੀਰੰਗਾਨਾ ਰਾਣੀ ਦੁਰਗਾਵਤੀ ਮੈਮੋਰੀਅਲ ਐਂਡ ਗਾਰਡਨ’ ਲਗਭਗ 21 ਏਕੜ ਵਿੱਚ ਫੈਲਿਆ ਹੋਵੇਗਾ। ਇਸ ਵਿੱਚ ਰਾਣੀ ਦੁਰਗਾਵਤੀ ਦੀ 52 ਫੁੱਟ ਉੱਚੀ ਕਾਂਸੀ ਦੀ ਮੂਰਤੀ ਪ੍ਰਦਰਸ਼ਿਤ ਕੀਤੀ ਜਾਵੇਗੀ।
ਇਸ ਵਿੱਚ ਰਾਣੀ ਦੁਰਗਾਵਤੀ ਦੀ ਬਹਾਦਰੀ ਅਤੇ ਸਾਹਸ ਸਮੇਤ ਗੋਂਡਵਾਨਾ ਖੇਤਰ ਦੇ ਇਤਿਹਾਸ ਨੂੰ ਉਜਾਗਰ ਕਰਨ ਵਾਲਾ ਇੱਕ ਸ਼ਾਨਦਾਰ ਅਜਾਇਬ ਘਰ ਹੋਵੇਗਾ। ਇਹ ਗੋਂਡ ਲੋਕਾਂ ਅਤੇ ਹੋਰ ਕਬਾਇਲੀ ਭਾਈਚਾਰਿਆਂ ਦੇ ਭੋਜਨ, ਕਲਾ, ਸੱਭਿਆਚਾਰ, ਜੀਵਨ ਸ਼ੈਲੀ ਆਦਿ 'ਤੇ ਵੀ ਰੌਸ਼ਨੀ ਪਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ 'ਵੀਰੰਗਨਾ ਰਾਣੀ ਦੁਰਗਾਵਤੀ ਮੈਮੋਰੀਅਲ ਐਂਡ ਗਾਰਡਨ' ਦੇ ਕੰਪਲੈਕਸ ਵਿੱਚ ਕਈ ਪਾਰਕ ਅਤੇ ਬਗੀਚੇ ਵੀ ਹੋਣਗੇ ਜਿਨ੍ਹਾਂ ਵਿੱਚ ਔਸ਼ਧੀ ਪੌਦਿਆਂ ਲਈ ਇੱਕ ਬਗੀਚਾ, ਇੱਕ ਕੈਕਟਸ ਗਾਰਡਨ, ਰੌਕ ਗਾਰਡਨ ਸ਼ਾਮਲ ਹੈ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਸਾਲ ਫਿਰ ਖਰਾਬ ਰਹੇਗੀ ਦਿੱਲੀ ਦੀ ਆਬੋ-ਹਵਾ, ਲੋਕਾਂ ਦਾ ਘੁੱਟੇਗਾ ਸਾਹ
NEXT STORY